ਲੁਧਿਆਨਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਲੱਗੇ ਸਾਰਸ ਮੇਲੇ ਵਿੱਚ ਸ਼ਨੀਵਾਰ ਦੇਰ ਸ਼ਾਮ ਉਸ ਸਮੇਂ ਹੰਗਾਮਾ ਹੋ ਗਿਆ ਜਦ ਕੱਪੜਾ ਵੇਚਣ ਵਾਲੇ ਇੱਕ ਦੁਕਾਨਦਾਰ ਨੇ ਕਿਹਾ ਕਿ ਉਸਦੀ ਦੁਕਾਨ ਤੇ ਤਿੰਨ ਔਰਤਾਂ ਸੂਟ ਖਰੀਦਣ ਲਈ ਆਈਆਂ ਜਦ ਦੁਕਾਨਦਾਰ ਉਹਨਾਂ ਨੂੰ ਸੂਟ ਦਿਖਾਉਣ ਲੱਗਾ ਤਦ ਔਰਤਾਂ ਨੇ ਉਸਦੇ ਬਹਾਰ ਲੱਗੇ ਸੂਟ ਚੋਰੀ ਕਰ ਲਏ ਅਤੇ ਉਸਦੀ ਦੁਕਾਨ ਤੋਂ ਮੇਲੇ ਵਿੱਚ ਗਾਇਬ ਹੋ ਗਈਆਂ ਦੁਕਾਨਦਾਰ ਆਪਣੇ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਕਾਫੀ ਪਰੇਸ਼ਾਨ ਹੋਇਆ ਪਰ ਉਥੇ ਮੇਲਾ ਦੇਖਣ ਆਏ ਇੱਕ ਨੌਜਵਾਨ ਨੇ ਦੁਕਾਨਦਾਰ ਦਾ ਸਾਥ ਦਿੱਤਾ ਅਤੇ ਉਹਨਾਂ ਠੱਗ ਸ਼ਾਤਰ ਔਰਤਾਂ ਨੂੰ ਮੇਲੇ ਦੇ ਵਿੱਚ ਘੁੰਮਦਿਆ ਨੂੰ ਦੇਖ ਕੇ ਦੁਕਾਨਦਾਰ ਨੇ ਇੱਕ ਔਰਤ ਨੂੰ ਪਹਿਚਾਣ ਲਿਆ ਅਤੇ ਔਰਤ ਨੂੰ ਉਥੇ ਫੜ ਕੇ ਮੇਲੇ ਦੇ ਪ੍ਰਬੰਧਕੀ ਸਟਾਫ ਦੇ ਹਵਾਲੇ ਕਰ ਦਿੱਤਾ ਜਦ ਪ੍ਰਬੰਧਕੀ ਸਟਾਫ ਨੇ ਔਰਤ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਅਤੇ ਮੀਡੀਆ ਵੀ ਮੌਕੇ ਤੇ ਪਹੁੰਚ ਗਿਆ ਤਾਂ ਔਰਤ ਉਥੇ ਕਾਫੀ ਡਰਾਮਾ ਕਰਨ ਲੱਗੀ ਤੇ ਇਸ ਦੌਰਾਨ ਉਕਤ ਔਰਤ ਕੋਲੋਂ ਸੂਟ ਬਰਾਮਦ ਹੋ ਗਏ
ਉੜੀਸਾ ਤੋਂ ਆ ਕੇ ਸਾਰਸ ਮੇਲੇ ਵਿੱਚ ਕੱਪੜੇ ਦੀ ਦੁਕਾਨ ਲਗਾਉਣ ਵਾਲੇ ਨੇ ਦਸਿਆ ਕਿਸ ਤਰ੍ਹਾਂ ਉਸਦੀ ਦੁਕਾਨ ਤੇ ਔਰਤਾਂ ਨੇ ਸੂਟਾਂ ਦੀ ਚੋਰੀ ਕੀਤੇ ਅਤੇ ਦੁਕਾਨਦਾਰ ਨੇ ਦੱਸਿਆ ਕਿ ਨੌਜਵਾਨ ਦੀ ਮਦਦ ਨਾਲ ਉਸਨੇ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕੀਤਾ ਉੱਥੇ ਮੌਜੂਦ ਜਨਰਲ ਕਮਿਸ਼ਨ ਨਗਰ ਨਿਗਮ ਜੋਨਲ ਕਮਿਸ਼ਨਰ ਜਗਦੇਵ ਸਿੰਘ ਸੇਖੋ ਨੇ ਕਿਹਾ ਕਿ ਇਸ ਤਰਾਂ ਕਰਨਾ ਪੰਜਾਬੀਆਂ ਦੀ ਬਦਨਾਮੀ ਹੁੰਦੀ ਹੈ ਉਹਨਾਂ ਵੱਲੋਂ ਚੋਰ ਔਰਤ ਨੂੰ ਮੇਲੇ ਵਿੱਚ ਤੈਨਾਤ ਸਕਿਉਰਟੀ ਗਾਰਡ ਔਰਤਾਂ ਦੇ ਹਵਾਲੇ ਕਰ ਦਿੱਤਾ ਅਤੇ ਪੁਲਿਸ ਨੂੰ ਵੀ ਜਾਣਕਾਰੀ ਦੇ ਕੇ ਮੌਕੇ ਤੇ ਬੁਲਾਇਆ ਗਿਆ ਹੈ ਅਤੇ ਬਣਦੀ ਕਾਰਵਾਈ ਕਰਵਾਈ ਜਾਵੇਗੀ ਪਰ ਚੋਰ ਔਰਤ ਦੀਆਂ ਨਾਲ ਦੀਆਂ ਸਾਤਰਾਂ ਉਥੋਂ ਗਾਇਬ ਹੋ ਗਈਆਂ ਸਨ।
