ਮੋਗਾ ਦੇ ਅਜੀਤਵਾਲ ਦੇ ਕੋਲ ਵਾਪਰਿਆ ਭਿਆਨਕ ਸੜਕੀ ਹਾਦਸਾ। ਬਾਰਾਤ ਫਾਜਲਿਕਾ ਤੋਂ ਲੁਧਿਆਨਾ ਦੇ ਬੱਦੋਵਾਲ ਜਾ ਰਹੀ ਸੀ ਬਰਾਤ ਜਦ ਮੋਗਾ ਦੇ ਅਜੀਤਵਾਲ ਕੋਲ ਪਹੁੰਚੀ ਲਾੜੇ ਵਾਲੀ ਕਾਰ ਸੜਕ ਉਪਰ ਖੜੇ ਟਰਾਲੇ ਨਾਲ ਟਕਰਾਈ ਗਈ ਹਾਦਸੇ ਵਿੱਚ ਵਿਆਹ ਵਾਲੇ ਲਾੜੇ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ ਇਕ ਜਖਮੀ ਨੂੰ ਫਰੀਦਕੋਟ ਦੇ ਹਸਪਤਾਲ਼ ਇਲਾਜ ਲਈ ਭੇਜਿਆ ਗਿਆ ਹਾਦਸੇ ਵਿੱਚ ਲਾੜੇ ਸੁਖਵਿੰਦਰ ਸਿੰਘ ਅਤੇ ਅੰਗ੍ਰੇਜ਼ ਸਿੰਘ, ਇੱਕ ਚਾਰ ਸਾਲ ਦੇ ਬੱਚੇ ਦੀ ਅਰਸ਼ਦੀਪ ਦੀ ਮੌਤ ਹੋ ਗਈ ਹੈ
ਵਿਆਹ ਦੀਆਂ ਲਾਵਾਂ ਲੈਣ ਜਾ ਰਹੇ ਲਾੜੇ , ਉਸਦੇ ਜੀਜੇ ਅਤੇ ਦੋ ਬੱਚਿਆਂ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਉਹ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਪਿੰਡ ਉਜਾਵਾਲੀ ਦੇ ਸਾਬਕਾ ਸਰਪੰਚ ਹਰਨੇਕ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 5 ਨਵੰਬਰ ਦੀ ਸਵੇਰ ਜਿਲਾ ਫਾਜ਼ਿਲਕਾ ਦੇ ਪਿੰਡ ਉਜਵਾਲੀ ਤੋਂ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨ ਬਦੋਵਾਲ ਜਾ ਰਹੀ ਬਰਾਤ ਚ ਸ਼ਾਮਿਲ ਲਾੜੇ ਵਾਲੀ ਸਵਿਫਟ ਕਾਰ ਨਾਲ ਅਜੀਤਵਾਲ ਦੇ ਨੇੜੇ ਸੜਕ ਕਿਨਾਰੇ ਖੜੇ ਟਰੱਕ ਨਾਲ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ ਅਤੇ ਸੜਕ ਹਾਦਸੇ ਵਿੱਚ ਸਵਿਫਟ ਕਾਰ ਵਿੱਚ ਸਵਾਰ ਲਾੜੇ ਸੁਖਵਿੰਦਰ ਸਿੰਘ ਉਸ ਦੀ ਚਾਰ ਸਾਲਾਂ ਭਤੀਜੀ, ਲਾੜੇ ਦੀ ਭਰਜਾਈ ਅਤੇ ਜੀਜੇ ਦੀ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਐਤਵਾਰ ਦੀ ਸਵੇਰ ਵਾਪਰਿਆ ਇਹ ਸੜਕ ਹਾਦਸਾ ਇੰਨਾ ਭਿਆਨਕ ਸੀ ਕਿ ਇਹ ਸੜਕ ਹਾਦਸੇ ਵਿੱਚ ਲਾੜੇ ਅਤੇ ਇੱਕ ਹੋਰ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਜਦ ਕਿ ਦੋ ਜਣਿਆਂ ਨੇ ਸਿਵਲ ਹਸਪਤਾਲ ਜਗਰਾਉਂ ਵਿਖੇ ਆਪਣਾ ਦਮ ਤੋੜ ਦਿੱਤਾ ਅਤੇ ਇਹ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਸਵਿਫਟ ਕਾਰ ਚਾਲਕ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਹੋਇਆਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਫਰੀਦਕੋਟ ਦੇ ਮੈਡੀਕਲ ਕਾਲਜ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਆਂ ਪੁਲਿਸ ਨੇ ਦੱਸਿਆ ਕਿਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਹੋਣਗੇ ਉਸ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
