ਸੋਸ਼ਲ ਮੀਡੀਆ ਫੇਸਬੁੱਕ 'ਤੇ ਇਕ ਅਣਪਛਾਤੇ ਵਿਅਕਤੀ ਵਲੋਂ ਪੰਜਾਬ ਪੁਲਸ ਅਧਿਕਾਰੀ ਦੇ ਨਾਂ 'ਤੇ ਫਰਜ਼ੀ ਆਈ.ਡੀ. ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫਰਜ਼ੀ ਆਈ.ਡੀ.ਬਣਾ ਕੇ ਲੋਕਾਂ ਨੂੰ ਫਰੈਂਡ ਰਿਕਵੈਸਟ ਭੇਜ ਰਹੇ ਹਨ।
ਇਸ ਮਾਮਲੇ ਸਬੰਧੀ ਐਸਐਸਪੀ ਮਾਨਸਾ ਡਾ. ਨਾਨਕ ਸਿੰਘ ਆਈ.ਪੀ.ਐਸ ਨੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਨਾਂ 'ਤੇ ਫੇਸਬੁੱਕ 'ਤੇ ਇਕ ਫਰਜ਼ੀ ਆਈਡੀ ਬਣਾਈ ਗਈ ਹੈ, ਇਸ ਲਈ ਜੇਕਰ ਇਸ ਆਈਡੀ ਤੋਂ ਕੋਈ ਫਰੈਂਡ ਰਿਕਵੈਸਟ ਆਵੇ ਤਾਂ ਉਸ ਨੂੰ ਸਵੀਕਾਰ ਨਾ ਕਰੋ। ਉਸ ਨੇ ਫਰਜ਼ੀ ਆਈਡੀ ਦਾ ਸਕਰੀਨ ਸ਼ਾਟ ਵੀ ਸਾਂਝਾ ਕੀਤਾ।
ਜ਼ਿਕਰਯੋਗ ਹੈ ਕਿ ਆਈਪੀਐਸ ਨਾਨਕ ਸਿੰਘ ਮਾਨਸਾ ਨੂੰ 2022 ਵਿੱਚ ਐਸਐਸਪੀ ਵਜੋਂ ਤਾਇਨਾਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਵਿੱਚ ਐਸ.ਐਸ.ਪੀ. ਤੇ ਉਹ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। 2011 ਬੈਚ ਦੇ ਆਈਪੀਐਸ ਡਾ. ਨਾਨਕ ਸਿੰਘ 2017 ਵਿੱਚ ਫਰੀਦਕੋਟ ਅਤੇ 2018 ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਐਸਐਸਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

