ਖੰਨਾ ਦਾ ਨੌਜਵਾਨ ਅਜੈ ਸਿੰਘ ਅਗਨੀਵੀਰ ਰਾਜੌਰੀ 'ਚ ਹੋਇਆ ਸ਼ਹੀਦ
Thursday, January 18, 2024
0
ਖੰਨਾ:18 ਜਨਵਰੀ ਹਲਕਾ ਪਾਇਲ ਚ ਪੈਂਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਅਗਨੀਵੀਰ (ਫੌਜ) ਵਿੱਚ ਭਰਤੀ ਹੋਇਆ 23 ਸਾਲਾ ਨੌਜਵਾਨ ਅਜੈ ਸਿੰਘ ਦੀ ਰਾਜੌਰੀ ਵਿਖੇ ਡਿਊਟੀ ਦੌਰਾਨ ਤਕਨੀਕੀ ਹਾਦਸਾ ਵਾਪਰਨ ਕਾਰਨ ਸ਼ਹੀਦ ਹੋਣ ਦੀ ਖਬਰ ਹੈ। ਸ਼ਹੀਦ ਅਜੈ ਸਿੰਘ ਪਿਤਾ ਕਾਲਾ ਸਿੰਘ ਤੇ ਮਾਤਾ ਲਛਮੀ ਦਾ ਇਕਲੌਤਾ ਪੁੱਤਰ ਅਤੇ 6 ਭੈਣਾਂ ਦਾ ਭਰਾ ਸੀ। ਉਕਤ ਨੌਜਵਾਨ ਅੱਤ ਦੀ ਗਰੀਬੀ ਨਾਲ ਜਦੋਜਹਿਦ ਕਰ ਰਹੇ ਪਰਿਵਾਰ ਵਿਚੋਂ ਆਰਥਿਕ ਮੁਸ਼ਕਿਲਾਂ ਦਾ ਸਾਹਮਣਾ ਕਰਦਿਆਂ ਪਰਿਵਾਰ ਦੇ ਪਾਲਣ ਪੋਸਣ ਤੇ ਰੋਜੀ ਰੋਟੀ ਲਈ ਫਰਵਰੀ 2022 ਵਿੱਚ ਅਗਨੀਵੀਰ ਵਜੋਂ ਚਾਰ ਸਾਲਾਂ ਨੌਕਰੀ ਲਈ ਭਰਤੀ ਹੋਇਆ ਸੀ। ਜਿਸ ਦੀ ਮੌਤ ਬਾਰੇ ਦੇਰ ਸਾਮ ਜਦੋਂ ਪਤਾ ਲੱਗਿਆ ਤਾਂ ਪਰਿਵਾਰ ਉੱਪਰ ਪਹਾੜ ਜਿੱਡੇ ਡਿੱਗੇ ਦੁੱਖ ਦੇ ਨਾਲ-ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।
Share to other apps

