ਲੁਧਿਆਣਾ ਰਾਹੋ ਰੋਡ ਇਲਾਕੇ ਵਿਚ ਕੱਪੜੇ ਦੀ ਦੁਕਾਨ ਤੇ ਕੱਪੜੇ ਖਰੀਦਣ ਗਏ ਨੌਜਵਾਨਾਂ ਨੂੰ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਵੱਲੋ ਮਾਂ ਦੀ ਗਾਲ ਕੱਢਣ ਨੂੰ ਲੈ ਕੇ ਦੋ ਧਿਰਾਂ 'ਚ ਝੜਪ ਅਤੇ ਲੜਾਈ ਝਗੜਾ ਚੱਲੀਆ ਗੋਲੀਆ , ਝਗੜੇ ਵਿੱਚ ਇਕ ਵਿਅਕਤੀ ਦੀ ਛਾਤੀ 'ਤੇ ਗੋਲੀ ਲੱਗੀ ਹੈ। ਪੁਲਿਸ ਨੇ ਮੌਕੇ ਤੋਂ 7.65 ਐਮ ਐਮ ਦੇ 3 ਖਾਲੀ ਖੋਲ ਅਤੇ ਇੱਕ ਸਿੱਕਾ ਬਰਾਮਦ ਕੀਤਾ ਹੈ। ਜ਼ਖ਼ਮੀ ਵਿਅਕਤੀ ਸੀ ਐਮ ਸੀ ਹਸਪਤਾਲ ਵਿੱਚ ਦਾਖ਼ਲ ਹੈ ।
ਇਸ ਘਟਨਾ ਤੋਂ ਬਾਅਦ ਪੀੜਤ ਵਿਪਨ ਘਈ ਨੇ ਥਾਣਾ ਜੋਧੇਵਾਲ ਦੀ ਪੁਲਸ ਨੂੰ ਦੱਸਿਆ ਕਿ 11 ਨਵੰਬਰ ਰਾਤ 9 ਵਜੇ ਉਹ ਆਪਣੇ ਭਰਾ ਮਨੀ, ਚਾਚੇ ਦੇ ਲੜਕੇ ਆਕਾਸ਼ ਅਤੇ ਦੀਪਕ ਨਾਲ ਕੱਪੜੇ ਖਰੀਦਣ ਲਈ ਰਾਹੋਂ ਰੋਡ 'ਤੇ ਗਿਆ ਸੀ। ਉਸ ਦੇ ਚਾਚੇ ਦਾ ਪੁੱਤਰ ਸੁਮਿਤ ਉਸੇ ਦੁਕਾਨ 'ਤੇ ਕੰਮ ਕਰਦਾ ਹੈ ਜਿੱਥੋਂ ਉਹ ਕੱਪੜੇ ਖਰੀਦ ਰਿਹਾ ਸੀ। ਦੁਕਾਨ ਅੰਦਰ ਕਾਫੀ ਕੱਪੜੇ ਖਿੱਲਰੇ ਪਏ ਸਨ। ਦੁਕਾਨ 'ਤੇ ਕੰਮ ਕਰਨ ਵਾਲੇ ਸੈਂਡੀ ਨਾਂ ਦੇ ਨੌਜਵਾਨ ਨੇ ਸੁਮਿਤ ਨਾਲ ਉਸ ਦੀ ਮਾਂ ਦੀ ਗਾਲ ਕੱਢੀ ਅਤੇ ਬਦਸਲੂਕੀ ਕੀਤੀ। ਇਸ ਦੌਰਾਨ ਸੈਂਡੀ ਨਾਲ ਉਸ ਦੀ ਕਾਫੀ ਬਹਿਸ ਹੋਈ। ਜਿਸ ਤੋਂ ਬਅਦ
ਹਮਲਾਵਰਾਂ ਨੇ ਰਾਤ 10 ਵਜੇ ਗੋਲੀਆਂ ਚਲਾ ਦਿੱਤੀਆਂ।ਉਸੇ ਰਾਤ ਕਰੀਬ 10 ਵਜੇ ਸੈਂਡੀ ਕੁਝ ਨੌਜਵਾਨਾਂ ਨਾਲ ਆਪਣੀ ਗਲੀ 'ਚ ਆ ਗਿਆ। ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਇੱਟਾਂ ਸੁੱਟੀਆਂ ਅਤੇ ਕੱਚ ਦੀਆਂ ਬੋਤਲਾਂ ਸੁੱਟ ਦਿੱਤੀਆਂ। ਉਸ ਦੇ ਪਿਤਾ ਵਿਸ਼ਾਲ ਕੁਮਾਰ ਘਈ ਨੇ ਹਮਲਾਵਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਸ ਦੇ ਪਿਤਾ 'ਤੇ ਗੋਲੀਆਂ ਚਲਾ ਦਿੱਤੀਆਂ।
ਗੋਲੀਬਾਰੀ ਦੌਰਾਨ ਵਿਸ਼ਾਲ ਦੀ ਛਾਤੀ 'ਚ ਗੋਲੀ ਲੱਗੀ। ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਇਲਾਕੇ ਤੋਂ ਫਰਾਰ ਹੋ ਗਏ। ਥਾਣਾ ਜੋਧੇਵਾਲ ਬਸਤੀ ਦੀ ਪੁਲੀਸ ਨੇ ਅਸ਼ਵਨੀ, ਲੱਕੀ ਘੁੱਲਾ, ਸੈਂਡੀ ਅਤੇ ਲੱਕੀ ਸਮੇਤ 10 ਤੋਂ 15 ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਆਈਪੀਸੀ 323, 307, 148, 149, ਅਸਲਾ ਐਕਟ 25/27-54-59 ਤਹਿਤ ਕੇਸ ਦਰਜ ਕਰ ਲਿਆ ਹੈ
