ਭਗਵਾਨ ਵਿਸ਼ਵਕਰਮਾ ਬ੍ਰਹਿਮੰਡ ਦੇ ਸਿਰਜਣਹਾਰ ਅਤੇ ਆਰਕੀਟੈਕਟਰ: ਰਜਨੀਸ਼ ਧੀਮਾਨ
ਬਾਬਾ ਵਿਸ਼ਵਕਰਮਾ ਨੇ ਬ੍ਰਹਮਾਜੀ ਨਾਲ ਮਿਲ ਕੇ ਬ੍ਰਹਿਮੰਡ ਦੀ ਰਚਨਾ ਕੀਤੀ: ਗੁਰਮੀਤ ਸਿੰਘ ਦੋਰਾਹਾ
ਲੁਧਿਆਣਾ 13 ਨਵੰਬਰ ਬਾਬਾ ਵਿਸ਼ਵਕਰਮਾ ਸੇਵਾ ਦਲ ਵੱਲੋਂ 20ਵਾਂ ਚੇਅਰਮੈਨ ਰਜਨੀਸ਼ ਧੀਮਾਨ, ਪ੍ਰਧਾਨ ਗੁਰਮੀਤ ਸਿੰਘ ਦੋਰਾਹਾ ਦੀ ਪ੍ਰਧਾਨਗੀ ਹੇਠ ਰਾਇਲ ਆਰਚਿਡ ਰਿਜ਼ੋਰਟ ਡਾਬਾ ਰੋਡ ਸਬਜ਼ੀ ਮੰਡੀ ਸ਼ਿਮਲਾਪੁਰੀ ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਹਵਨ ਕੀਤਾ ਗਿਆ। ਵੱਖ-ਵੱਖ ਸ਼ਖ਼ਸੀਅਤਾਂ ਅਤੇ ਕਲਾਕਾਰਾਂ ਵੱਲੋਂ ਬਾਬਾ ਵਿਸ਼ਵਕਰਮਾ ਦਾ ਗੁਣਗਾਨ ਕੀਤਾ ਗਿਆ।
ਸਮਰੋਹ ਵਿੱਚ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ,ਪੰਜਾਬ ਭਾਜਪਾ ਮੀਤ ਪ੍ਰਧਾਨ ਜਤਿੰਦਰ ਮਿੱਤਲ, ਪ੍ਰੇਮ ਮਿੱਤਲ, ਸਤਿੰਦਰਪਾਲ ਸਿੰਘ ਤਾਜਪੁਰੀ, ਇੰਦਰਜੀਤ ਸਿੰਘ ਬੱਬੂ, ਜਿਲਾ ਜਨਰਲ ਸਕੱਤਰ ਨਰੇਂਦਰ ਸਿੰਘ ਮਲ੍ਹੀ,ਜ਼ਿਲ੍ਹਾ ਮੀਤ ਪ੍ਰਧਾਨ ਯਸ਼ਪਾਲ ਜਨੋਤਰਾ, ਲੱਕੀ ਚੋਪੜਾ, ਡਾ.ਨਿਰਮਲ ਨਈਅਰ, ਸਕੱਤਰ ਸੁਖਜੀਵ ਸਿੰਘ ਬੇਦੀ, ਨਵਲ ਜੈਨ, ਪ੍ਰੈੱਸ ਸਕੱਤਰ ਡਾ.ਸਤੀਸ਼ ਕੁਮਾਰ ਅਤੇ ਸਮੂਹ ਭਾਜਪਾ ਟੀਮ ਨੇ ਸ਼ਿਰਕਤ ਕੀਤੀ।ਚੇਅਰਮੈਨ ਰਜਨੀਸ਼ ਧੀਮਾਨ,ਪ੍ਰਧਾਨ ਗੁਰਮੀਤ ਸਿੰਘ ਦੋਰਾਹਾ ਦੀ ਤਰਫੋਂ ਸਾਰਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਜਨੀਸ਼ ਧੀਮਾਨ ਨੇ ਕਿਹਾ ਕਿ ਸਨਾਤਨ ਧਰਮ ਵਿੱਚ ਵਿਸ਼ਵਕਰਮਾ ਪੂਜਾ ਦਾ ਵਿਸ਼ੇਸ਼ ਮਹੱਤਵ ਹੈ।
ਸ਼ਰਧਾਲੂ ਆਪਣੇ ਔਜ਼ਾਰਾਂ,ਮਸ਼ੀਨਾਂ ਅਤੇ ਦੁਕਾਨਾਂ ਸਮੇਤ ਭਗਵਾਨ ਵਿਸ਼ਵਕਰਮਾ ਦੀ ਪੂਜਾ ਕਰਦੇ ਹਨ। ਇਸ ਪੂਜਾ ਦੇ ਪਿੱਛੇ ਵਿਸ਼ਵਾਸ ਹੈ ਕਿ ਇਸ ਨਾਲ ਵਿਅਕਤੀ ਦੀ ਕਾਰੀਗਰੀ ਦਾ ਵਿਕਾਸ ਹੁੰਦਾ ਹੈ ਅਤੇ ਵਪਾਰ ਵਿੱਚ ਤਰੱਕੀ ਹੁੰਦੀ ਹੈ। ਹਿੰਦੂ ਧਰਮ ਵਿੱਚ ਭਗਵਾਨ ਵਿਸ਼ਵਕਰਮਾ ਨੂੰ ਬ੍ਰਹਿਮੰਡ ਦਾ ਨਿਰਮਾਤਾ ਅਤੇ ਆਰਕੀਟੈਕਟ ਮੰਨਿਆ ਜਾਂਦਾ ਹੈ।ਗੁਰਮੀਤ ਸਿੰਘ ਦੋਰਾਹਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਨੂੰ ਵਿਸ਼ਵ ਦਾ ਪਹਿਲਾ ਇੰਜੀਨੀਅਰ ਅਤੇ ਆਰਕੀਟੈਕਟ ਮੰਨਿਆ ਜਾਂਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਵਿਸ਼ਵਕਰਮਾ ਨੇ ਬ੍ਰਹਮਾ ਨਾਲ ਮਿਲ ਕੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਸੀ।ਇਸ ਮੌਕੇ ਸ. ਲਖਵੀਰ ਸਿੰਘ ਸੋਹਲ, ਸੁਰੇਸ਼ ਧੀਮਾਨ, ਸ. ਗੁਰਦੀਪ ਸਿੰਘ ਬੱਗਾ, ਸੰਦੀਪ ਡੋਗਰਾ,ਸੰਦੀਪ ਸੈਂਭੀ, ਰਾਜਨ ਪਾਂਧੇ, ਸ. ਤਰਲੋਚਨ ਸਿੰਘ ਘਟੌੜੇ, ਸ. ਗੁਰਮੀਤ ਸਿੰਘ, ਸ. ਜਸਵੀਰ ਸਿੰਘ ਸੋਹਲ, ਸ. ਤਰਲੋਚਨ ਸਿੰਘ ਲੋਟੇ, ਡਾ. ਨਿਰਮਲ ਨਇਅਰ, ਠੇਕੇਦਾਰ ਹਰਦੇਵ ਸਿੰਘ ਮਣਕੂ, ਸ. ਮਨਜੀਤ ਸਿੰਘ, ਡਾ.ਮਨਜੀਤ ਸਿੰਘ ਭੰਮਰਾ, ਡਾ.ਸ਼ੀਤਲ ਲਖਨਪਾਲ, ਨਰਿੰਦਰ ਅਗਰਵਾਲ ਅਤੇ ਸੈਕੜੇ ਹੋਰ ਆਗੂਆ ਨੇ ਸ਼ਿਰਕਤ ਕੀਤੀ
