HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ਪੈਨਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਓਹਨਾ ਦੀਆਂ ਮੰਗਾਂ ਨਹੀਂ ਮੰਨੀਆਂ ਉਹ ਕਾਲੀ ਦੀਵਾਲੀ ਮਨਾਉਣ ਲਈ ਹੋਣਗੇ ਮਜਬੂਰ

dailypublicnews01
0
ਲੁਧਿਆਨਾ ਪੈਨਸ਼ਨਰ ਭਵਨ ਵਿੱਚ  ਇੰਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਦੀ ਹੰਗਾਮੀ ਮੀਟਿੰਗ ਦਾ ਆਯੋਜਨ  ਲੁਧਿਆਣਾ ਵਿੱਚ  ਦਲੀਪ ਸਿੰਘ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬ ਸਰਕਾਰ ਵਲੋਂ ਮਿਤੀ 6 ਨਵੰਬਰ  ਨੂੰ ਕੈਬਿਨੇਟ ਦੀ ਕੀਤੀ ਗਈ ਮੀਟਿੰਗ ਵਿਚ ਪੈਨਸ਼ਨਰਾਂ ਮੁਲਾਜ਼ਮਾਂ ਨੂੰ ਦੀਵਾਲੀ ਤੋਂ ਪਹਿਲਾਂ ਡੀ.ਏ ਦੀਆਂ ਪੈਡਿੰਗ ਕਿਸ਼ਤਾਂ ਰਿਵਾਈਜ਼ਡ ਪੇ ਕਮਿਸ਼ਨ ਦਾ ਏਰੀਅਰ ਨਾਂ ਦੇਣ ਪ੍ਰਤੀ ਧਾਰੀ ਗਈ ਬੇਰੁਖੀ ਦੀ ਸਖਤ ਸ਼ਬਦਾਂ ਵਿਚ ਨਖੇਦੀ ਕੀਤੀ ਗਈ ਕਿਉਂਕਿ ਪੈਨਸ਼ਨਰ/ਮੁਲਾਜ਼ਮ ਉਡੀਕ ਕਰ ਰਹੇ ਸਨ ਕਿ ਪੰਜਾਬ ਸਰਕਾਰ ਕੈਬਿਨੇਟ ਦੀ ਮੀਟਿੰਗ ਵਿਚ ਪੈਨਸ਼ਨਰਾਂ /ਮੁਲਾਜਮਾ ਲਈ ਕੋਈ ਨਾ ਕੋਈ ਰਾਹਤ ਦਾ ਐਲਾਨ ਜਰੂਰ ਕਰੇਗੀ । ਪਰ ਪੰਜਾਬ ਸਰਕਾਰ ਵਲੋਂ ਬਿਲਕੁਲ ਹੀ ਚੁੱਪੀ ਧਾਰ ਕੇ ਆਪਣਾ ਪੈਨਸ਼ਨਰ/ਮੁਲਾਜਮ ਮਾਰੂ ਚੇਹਰਾ ਨੰਗਾ ਕਰ ਕੇ ਵਿਖਾ ਦਿਤਾ ਹੈ। ਹੁਣ ਪੈਨਸ਼ਨਰ/ਮੁਲਾਜਮ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ ਕਿਉਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਅਸੀਂ ਬਹੁਤ ਵਡੀ ਗਲਤੀ ਕੀਤੀ ਹੈ ਜੋ ਕਿ ਪਹਿਲੀਆਂ ਸਰਕਾਰਾਂ ਦੇ ਮੁਕਾਬਲੇ ਵੀ ਬਹੁਤ ਮਾੜੀ ਨਿਕਲੀ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੈਨਸ਼ਨਰਾਂ ਮੁਲਾਜਮਾ ਨਾਲ ਚੋਣਾਂ ਤੋਂ ਪਹਿਲਾਂ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਪਰ ਪੈਨਸ਼ਨਰਾਂ / ਮੁਲਾਜਮਾਂ ਨੂੰ ਸਾਡੀ ਸਰਕਾਰ ਬਨਣ ਤੇ ਕੋਈ ਧਰਨੇ ਮੁਜਾਹਰੇ ਨਹੀਂ ਕਰਨੇ ਪੈਣਗੇ ਅਤੇ ਪੈਨਸ਼ਨਰਾਂ ਮੁਲਾਜ਼ਮਾਂ ਦੀਆਂ ਮੰਗਾ ਬਿਨਾਂ ਕਿਸੇ ਦੇਰੀ ਤੇ ਮੰਨ ਲਈਆਂ ਜਾਇਆ ਕਰਨਗੀਆਂ ਪਰ ਹੁਣ ਸਭ ਕੁਝ ਇਸਦੇ ਉਲਟ ਹੋ ਰਿਹਾ ਹੈ ਇਥੋਂ ਤਕ ਕੇ ਮੁੱਖ  ਮੰਤਰੀ  ਵਲੋਂ ਪੈਨਸ਼ਨਰ/ਮੁਲਾਜਮ ਜਥੇਬੰਦੀਆਂ ਨੂੰ ਮੀਟਿੰਗਾਂ ਲਈ ਸਮਾਂ ਦੇ ਕੇ ਵੀ ਮੀਟਿੰਗਾ ਹੀ ਨਹੀਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਇਸ ਵਾਰ ਪੰਜਾਬ ਦੇ ਸਮੂਚੇ ਪੈਨਸ਼ਨਰ ਮੁਲਾਜਮ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਹੋਣਗੇ
ਅਜ ਦੀ ਮੀਟਿੰਗ ਵਿਚ ਸਰਵ ਸ੍ਰੀ ਸੁਸ਼ੀਲ ਕੁਮਾਰ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਵਿੱਤ ਸਕੱਤਰ ਨਿਰਮਲ ਸਿੰਘ ਲਲਤੋਂ ਜਨਰਲ ਸੱਕਤਰ, ਡਾ. ਮਹਿੰਦਰ ਕੁਮਾਰ ਸਾਰਦਾ ਵਾਇਸ ਚੇਅਰਮੈਨ,ਹਰਜੀਤ ਸਿੰਘ ਗਰੇਵਾਲ,ਕੁਲਰੁਸਣ, ਸੁਨੀਲ ਕੁਮਾਰ ਸੂਦ, ਗੁਰਦਿਆਲ ਸਿੰਘ,ਹਰਦਵਾਰੀ ਲਾਲ ਸ਼ਰਮਾ,ਮਦਨ ਲਾਲ ਸ਼ਰਮਾ ਨਰਿੰਦਰ ਕੁਮਾਰ ਸ਼ਰਮਾ ਸੌਦਾਗਰ ਸਿੰਘ ਪਵਿਤਰ ਸਿਘ,ਦਰਸ਼ਨ ਸਿੰਘ ਉਟਾਲ ਅਤੇ ਰਜਿੰਦਰ ਸਿੰਘ ਲਲਤੋਂ ਆਦਿ ਹਾਜਰ ਸਨ।

Post a Comment

0 Comments
Post a Comment (0)
Back To Top