ਲੁਧਿਆਨਾ ਦੇ ਗੋਲਡਨ ਸਿਟੀ ਮੁੰਡੀਆ 6 ਨਵੰਬਰ ਨੂੰ ਸਵੇਰੇ 7 ਵਜੇ ਪੁਲਸ ਨੂੰ ਸੂਚਨਾ ਮਿਲੀ ਕਿ ਮੁਹੱਲਾ ਗੋਲਡਨ ਸਿਟੀ, ਇੱਕ ਔਰਤ ਦਾ ਗਲਾ ਵੱਢਕੇ ਕਤਲ ਕਰ ਦਿੱਤਾ ਗਿਆ ਹੈ। ਜਿਸਤੇ ਮ੍ਰਿਤਕਾ ਪੂਜਾ ਦੇਵੀ (ਉਮਰ ਕਰੀਬ 26 ਸਾਲ) ਦੇ ਪਤੀ ਡਡਵਾਲ ਕੁਮਾਰ ਦੇ ਬਿਆਨ ਪਰ ਮੁਕੱਦਮਾ ਨੰਬਰ 250 ਮਿਤੀ 06.11.2023 ਅਧੀਨ ਧਾਰਾ 302 ਭ.ਦੰਡ, ਥਾਣਾ ਜਮਾਲਪੁਰ, ਲੁਧਿਆਣਾ, ਬਰਖਿਲਾਫ ਨਾਮਲੂਮ ਵਿਅਕਤੀ ਦੇ ਦਰਜ ਰਜਿਸਟਰ ਕੀਤਾ ਗਿਆ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਆਈ.ਪੀ.ਐੱਸ, ਪੁਲਿਸ ਵੱਲੋ ਜਾਚ ਕਰਨ ਤੋਂ ਬਾਦ ਸਾਰੀ ਘਟਨਾ ਦੇ ਦੋਸ਼ੀ ਪਾਏ ਗਏ ਮ੍ਰਿਤਕ ਦੇ ਪਤੀ ਡਡਵਾਲ ਕੁਮਾਰ ਨੂੰ ਮਿਤੀ 07-11-2023 ਨੂੰ ਗ੍ਰਿਫਤਾਰ ਕਰਕੇ, ਮੁਕੱਦਮਾ ਨੂੰ ਟਰੇਸ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਪੁਲਸ ਨੂੰ ਜਾਚ ਦੌਰਾਨ ਪਤਾ ਲੱਗਾ ਕਿ ਮ੍ਰਿਤਕਾ ਪੂਜਾ ਦੇਵੀ ਦੇ ਪਤੀ ਡਡਵਾਲ ਕੁਮਾਰ ਪਾਸੋਂ ਪੁੰਛਗਿਛ ਕਰਨ ਤੇ ਉਸਨੇ ਆਪਣਾ ਜੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਸ ਵੱਲੋਂ ਆਪਣੀ ਪਤਨੀ ਦਾ ਇੱਕ ਬਲੇਡ ਨੁਮਾ ਹਥਿਆਰ ਨਾਲ ਉਸਦੀ ਗਰਦਨ ਦੀ ਰਗ ਕੱਟਕੇ ਕਤਲ ਕਰ ਦਿੱਤਾ ਸੀ। ਦੂਜਾ ਰੰਜਿਸ ਇਹ ਸੀ ਕਿ ਦੋਸੀ ਡਡਵਾਲ ਕੁਮਾਰ ਦੀ ਪਹਿਲੀ ਪਤਨੀ ਦੋ 02 ਬੱਚੇ ਸਨ, ਜਿਸ ਦੀ ਮੌਤ ਤੋਂ ਬਾਅਦ ਸਾਲ 2017 ਵਿੱਚ ਡਡਵਾਲ ਕੁਮਾਰ ਨੇ ਮ੍ਰਿਤਕਾ ਪੂਜਾ ਦੇਵੀ ਨਾਲ ਦੂਸਰੀ ਸਾਦੀ ਕਰ ਲਈ, ਜਿਸਦੀ ਕੁੱਖੋਂ ਵੀ 02 ਬੱਚੇ ਪੈਦਾ ਹੋਏ। ਮ੍ਰਿਤਕਾ ਪੂਜਾ ਦੇਵੀ ਆਪਣੇ ਬੱਚਿਆ ਅਤੇ ਘਰ ਵਾਲੇ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ।
ਦੋਸ਼ੀ ਆਪਣੇ ਬਚਾਅ ਲਈ ਮਿਤੀ 5 ਨਵੰਬਰ ਨੂੰ ਵਕਤ ਕਰੀਬ ਸ਼ਾਮ ਨੂੰ 6 ਵਜੇ ਘਰ ਇਹ ਕਹਿਕੇ ਚਲਾ ਗਿਆ ਕਿ ਉਹ ਫਗਵਾੜੇ ਆਪਣੇ ਭਰਾ ਪਾਸ ਜਾਂ ਰਿਹਾ ਹੈ। ਜਿਸਨੇ ਫਗਵਾੜੇ ਜਾ ਕੇ ਆਪਣੀ ਹਾਜ਼ਰੀ ਦਿਖਾਉਣ ਲਈ ਵੀਡੀਆ ਕਾਲਾਂ ਅਤੇ ਆਮ ਕਾਲਾਂ ਵੀ ਕੀਤੀਆ। ਜੇ ਰਾਤ ਨੂੰ ਕਰੀਬ 11:00 ਵਜੇ ਬੱਸ ਰਾਂਹੀ ਲੁਧਿਆਣਾ ਆਕੇ ਆਪਣੀ ਪਤਨੀ ਦਾ ਕਤਲ ਕਰਕੇ, ਫਿਰ ਵਾਪਸ ਫਗਵਾੜੇ ਚਲਾ ਗਿਆ। ਮਿਤੀ 06-11-2023 ਨੂੰ ਉਸਦੀ ਪਤਨੀ ਦਾ ਕਤਲ ਹੋਣ ਬਾਰੇ ਉਸਦੇ ਗੁਆਂਢੀਆ ਵੱਲੋ ਇਤਲਾਹ ਦੇਣ ਪਰ ਦੋਸ਼ੀ ਵਾਪਸ ਲੁਧਿਆਣਾ ਆ ਗਿਆ
ਡਡਵਾਲ ਕੁਮਾਰ ਪੁੱਤਰ ਸੁਗਰੀਵ ਪ੍ਰਸਾਦ, ਵਾਸੀ ਮਕਾਨ ਨੰਬਰ 78, ਗਲੀ ਨੰਬਰ 1, ਗਾਰਡਨ ਸਿਟੀ, ਭਾਮੀਆਂ ਰੋਡ ਲੁਧਿਆਣਾ ਉਮਰ " ਸਾਲ
ਵਰਧਮਾਨ ਮਿੱਲ, ਲੁਧਿਆਣਾ ਵਿਚ ਨੌਕਰੀ ਕਰਦਾ ਹੈ।
