ਲੁਧਿਆਨਾ ਇਸ਼ਮੀਤ ਚੌਕ 'ਤੇ ਖੜ੍ਹੀ ਇਕ ਕਾਰ ਨੂੰ ਅਚਾਨਕ ਅੱਗ ਲੱਗ ਗਈ। ਇਕੱਲਾ ਬੰਦਾ ਪਾਣੀ ਦੀ ਬਾਲਟੀ ਨਾਲ ਅੱਗ ਲੱਗਾ ਬੁਝਾਉਣ
ਲੁਧਿਆਣਾ ਦੇ ਇਸ਼ਮੀਤ ਚੌਕ ਦੇ ਨੇੜੇ ਖੜੀ ਇੱਕ ਸਵਿਫਟ ਡਜ਼ਾਇਰ ਕਾਰ ਨੂੰ ਅੱਜ ਅਚਾਨਕ ਅੱਗ ਲੱਗ ਗਈ ਅਤੇ ਇਸ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਇਸ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਜਦ ਤੱਕ ਫਾਇਰ ਬ੍ਰਿਗੇਡ ਉਥੇ ਜਦ ਤਕ ਅੱਗ 'ਤੇ ਕਾਬੂ ਪਾਉਣ ਪਹੁੰਚਦੀ ਤਦ ਤਕ ਪਹਿਲਾਂ ਹੀ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ
ਕਾਰ ਨੂੰ ਸੜਦਾ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਲੋਕਾਂ ਨੇ ਤੁਰੰਤ ਪਾਣੀ ਦੀਆਂ ਬਾਲਟੀਆਂ ਭਰ ਕੇ ਗੱਡੀ 'ਤੇ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਪਰ ਅੱਗ ਬੁਝਣ ਦੀ ਬਜਾਏ ਹੋਰ ਫੈਲ ਗਈ। ਅੱਗ ਫੈਲਦੀ ਦੇਖ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਕਰੀਬ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਵੱਲੋਂ ਅੱਗ 'ਤੇ ਕਾਬੂ ਪਾਇਆ ਗਿਆ। ਉਦੋਂ ਤੱਕ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ।
ਆਸ-ਪਾਸ ਦੇ ਲੋਕਾਂ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ
