ਬਠਿੰਡਾ: ਪੰਜਾਬ ਵਿੱਚ ਅੱਜ ਤੇਜ਼ ਹਨੇਰੀ ਦੇ ਨਾਲ ਪਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਅੱਜ ਜਿੱਥੇ ਤੇਜ਼ ਹਨੇਰੀ ਦੀ ਸਥਿਤੀ ਬਣੀ, ਉੱਥੇ ਹੀ ਗੜੇਮਾਰੀ ਵੀ ਹੋਈ। ਇਸ ਦੇ ਨਾਲ ਹੀ ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ਵਿੱਚ ਸਥਿਤ ਡੇਰਾ ਬਿਆਸ ਦੇ ਸਤਿਸੰਗ ਘਰ ਨੂੰ ਵੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਭਾਰੀ ਨੁਕਸਾਨ ਹੋਇਆ ਹੈ।ਤੇਜ਼ ਹਨੇਰੀ ਕਾਰਨ ਡੇਰੇ ਵਿੱਚ ਖੜ੍ਹੇ ਵਾਹਨ ਵੀ ਪਲਟ ਗਏ ਅਤੇ ਪੰਡਾਲ ਵਿੱਚ ਪਿਆ ਸ਼ੈੱਡ ਵੀ ਟੁੱਟ ਗਿਆ। ਇੰਨਾ ਹੀ ਨਹੀਂ ਇਸ ਤੂਫਾਨ ਕਾਰਨ ਡੇਰੇ ਦੀਆਂ ਚਾਰਦੀਵਾਰੀਆਂ ਨੂੰ ਵੀ ਨੁਕਸਾਨ ਪੁੱਜਾ ਹੈ।ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਤੇਜ਼ ਹਵਾਵਾਂ ਕਾਰਨ ਇਕ ਟਰੈਕਟਰ ਟਰਾਲੀ ਵੀ ਪਲਟ ਗਈ, ਜਿਸ 'ਚ 6 ਲੋਕ ਜ਼ਖਮੀ ਹੋ ਗਏ। 2 ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਪੰਜਾਬ 'ਚ ਤੂਫਾਨ ਤੇ ਮੀਂਹ ਨੇ ਮਚਾਈ ਤਬਾਹੀ, ਡੇਰਾ ਬਿਆਸ ਸਤਿਸੰਗ ਘਰ ਨੂੰ ਭਾਰੀ ਨੁਕਸਾਨ
Sunday, March 03, 2024
0
ਬਠਿੰਡਾ: ਪੰਜਾਬ ਵਿੱਚ ਅੱਜ ਤੇਜ਼ ਹਨੇਰੀ ਦੇ ਨਾਲ ਪਏ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। ਅੱਜ ਜਿੱਥੇ ਤੇਜ਼ ਹਨੇਰੀ ਦੀ ਸਥਿਤੀ ਬਣੀ, ਉੱਥੇ ਹੀ ਗੜੇਮਾਰੀ ਵੀ ਹੋਈ। ਇਸ ਦੇ ਨਾਲ ਹੀ ਜ਼ਿਲ੍ਹਾ ਬਠਿੰਡਾ ਦੇ ਕਸਬਾ ਭਗਤਾ ਭਾਈ ਵਿੱਚ ਸਥਿਤ ਡੇਰਾ ਬਿਆਸ ਦੇ ਸਤਿਸੰਗ ਘਰ ਨੂੰ ਵੀ ਮੌਸਮ ਵਿੱਚ ਆਈ ਤਬਦੀਲੀ ਕਾਰਨ ਭਾਰੀ ਨੁਕਸਾਨ ਹੋਇਆ ਹੈ।ਤੇਜ਼ ਹਨੇਰੀ ਕਾਰਨ ਡੇਰੇ ਵਿੱਚ ਖੜ੍ਹੇ ਵਾਹਨ ਵੀ ਪਲਟ ਗਏ ਅਤੇ ਪੰਡਾਲ ਵਿੱਚ ਪਿਆ ਸ਼ੈੱਡ ਵੀ ਟੁੱਟ ਗਿਆ। ਇੰਨਾ ਹੀ ਨਹੀਂ ਇਸ ਤੂਫਾਨ ਕਾਰਨ ਡੇਰੇ ਦੀਆਂ ਚਾਰਦੀਵਾਰੀਆਂ ਨੂੰ ਵੀ ਨੁਕਸਾਨ ਪੁੱਜਾ ਹੈ।ਦੱਸਿਆ ਜਾ ਰਿਹਾ ਹੈ ਕਿ ਇਲਾਕੇ 'ਚ ਤੇਜ਼ ਹਵਾਵਾਂ ਕਾਰਨ ਇਕ ਟਰੈਕਟਰ ਟਰਾਲੀ ਵੀ ਪਲਟ ਗਈ, ਜਿਸ 'ਚ 6 ਲੋਕ ਜ਼ਖਮੀ ਹੋ ਗਏ। 2 ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ।
Share to other apps