ਜਲੰਧਰ : ਲਾਂਬੜਾ ਬਾਜ਼ਾਰ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਕੋਲ ਏ.ਟੀ.ਐੱਮ. ਮਸ਼ੀਨ ਨੂੰ ਕਟਰ ਨਾਲ ਕੱਟ ਕੇ ਚੋਰੀ ਕਰਨ ਦੀ ਕੋਸ਼ਿਸ਼ ਦਾ ਮਾਮਲਾ ਬੁੱਧਵਾਰ ਸਵੇਰੇ ਸਾਹਮਣੇ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ 3 ਵਜੇ ਸੜਕ 'ਤੇ 4 ਨੌਜਵਾਨ ਕਾਲੇ ਰੰਗ ਦੀ ਕਾਰ 'ਚ ਬੈਂਕ 'ਚ ਪਹੁੰਚੇ ਅਤੇ ਉੱਥੇ ਪਹੁੰਚਦੇ ਹੀ ਉਨ੍ਹਾਂ ਨੇ ਪਹਿਲਾਂ ਬੈਂਕ ਦੇ ਸ਼ਟਰ ਦਾ ਤਾਲਾ ਕਟਰ ਨਾਲ ਕੱਟ ਦਿੱਤਾ ਅਤੇ ਫਿਰ ਅੰਦਰ ਦਾਖਲ ਹੋ ਕੇ ਸੀਸੀਟੀਵੀ ਕੈਮਰਾ ਕੱਢ ਲਿਆ। ਸੀ.ਸੀ.ਟੀ.ਵੀ ਤੇ ਸਪਰੇਅ ਕਰਨ ਤੋਂ ਬਾਅਦ ਕੈਮਰੇ ਦੀਆਂ ਤਾਰਾਂ ਕੱਟ ਦਿੱਤੀਆਂ ਗਈਆਂ। ਇਸ ਤੋਂ ਬਾਅਦ ਚੋਰਾਂ ਨੇ ਏ.ਟੀ.ਐਮ. ਮਸ਼ੀਨ ਦੀ ਲੋਹੇ ਦੀ ਪਰਤ ਕੱਟ ਦਿੱਤੀ ।
ਕਟਰ ਚੱਲਣ ਦੀ ਆਵਾਜ਼ ਸੁਣਦੇ ਹੀ ਚੌਕੀਦਾਰ ਪ੍ਰੇਮ ਕੁਮਾਰ ਨੇ ਤੁਰੰਤ ਥਾਣਾ ਲਾਂਬੜਾ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਦੇ ਕੁਝ ਮਿੰਟਾਂ ਵਿੱਚ ਹੀ ਪੁਲੀਸ ਮੌਕੇ ’ਤੇ ਪਹੁੰਚ ਗਈ ਪਰ ਚੋਰ ਮੌਕਾ ਦੇਖ ਕੇ ਫ਼ਰਾਰ ਹੋ ਗਏ ਸਨ। ਚੋਰ ਕਾਲੇ ਰੰਗ ਦੀ ਕਾਰ ਵਿੱਚ ਨਕੋਦਰ ਵੱਲ ਫ਼ਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਏ.ਟੀ.ਐਮ. ਬੈਂਕ ਵਿੱਚੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸ ਬਾਰੇ ਬੈਂਕ ਅਧਿਕਾਰੀਆਂ ਦੇ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਸੂਚਨਾ ਮਿਲਣ ਤੋਂ ਬਾਅਦ ਡੀ.ਐਸ.ਪੀ. ਕਰਤਾਰਪੁਰ ਪਲਵਿੰਦਰ ਸਿੰਘ ਪੁਲਿਸ ਪਾਰਟੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਆਸਪਾਸ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ।

