ਕੋਰੀਅਰ ਦੀ ਆੜ 'ਚ ਕੈਨੇਡਾ ਭੇਜਿਆ ਜਾ ਰਿਹਾ ਸੀ ਅਫੀਮ, ਭੁੱਕੀ, ਪੁਲਿਸ ਦੇ ਚੜਿਆ ਅੜਿਕੇ
Monday, January 22, 2024
0
ਲੁਧਿਆਣਾ: ਥਾਣਾ ਡਵੀਜ਼ਨ ਨੰਬਰ 3 ਦੀ ਪੁਲਿਸ ਨੇ ਕੋਰੀਅਰ ਰਾਹੀਂ ਕੈਨੇਡਾ ਵਿੱਚ ਨਸ਼ੀਲੀਆਂ ਗੋਲੀਆਂ, ਅਫੀਮ ਅਤੇ ਭੁੱਕੀ ਭੇਜਣ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਨਸ਼ਾ ਤਸਕਰੀ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਨੀਰਜ ਵਾਸੀ ਨੂਰਮਹਿਲ ਅਤੇ ਉਸ ਦੇ ਸਾਥੀ ਮਨੀ ਕੁਮਾਰ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਕੈਨੇਡਾ ਭੇਜੇ ਗਏ ਕੋਰੀਅਰ ਵਿੱਚੋਂ 4600 ਨਸ਼ੀਲੀਆਂ ਗੋਲੀਆਂ, 9 ਕਿਲੋ 950 ਗ੍ਰਾਮ ਚੂਰਾ ਪੋਸਤ ਅਤੇ 750 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਪੁਲਿਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੀ ਹੈ।
Share to other apps

