ਗਾਜ਼ੀਆਬਾਦ :ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਤੋਂ ਇੱਕ ਸ਼ਰਮਨਾਕ ਖ਼ਬਰ ਸੁਰਖੀਆਂ ਵਿੱਚ ਆਈ ਹੈ। ਜਿਥੇ ਕਿ ਇੱਕ ਨਾਬਾਲਗ ਲੜਕੀ ਘਰ ਵਿੱਚ ਇਕੱਲੀ ਸੀ ਇਸੇ ਦੌਰਾਨ ਉਸ ਲੜਕੀ ਦਾ ਜੀਜਾ ਆਪਣੇ ਇੱਕ ਦੋਸਤ ਨਾਲ ਘਰ ਆ ਗਿਆ ਤੇ ਉਸ ਜੀਜੇ ਅਤੇ ਉਸ ਦੇ ਜੀਜੇ ਦੇ ਦੋਸਤ ਨੇ ਉਸ ਨੂੰ ਇਕੱਲੀ ਦੇਖ ਕੇ ਮੌਕੇ ਦਾ ਫਾਇਦਾ ਚੱਕਦੇ ਹੋਏ ਸਾਲੀ ਨਾਲ ਗੰਦੀ ਹਰਕਤ ਕੀਤੀ ਜਿਸ ਸਮੇ ਇਹ ਵਾਰਦਾਤ ਕੀਤੀ ਗਈ ਉਸ ਸਮੇ ਲੜਕੀ ਦੇ ਮਾਤਾ-ਪਿਤਾ ਕੰਮ ‘ਤੇ ਗਏ ਹੋਏ ਸਨ।
ਇਹ ਮਾਮਲਾ ਗਾਜ਼ੀਆਬਾਦ ਦੇ ਮਸੂਰੀ ਥਾਣਾ ਖੇਤਰ ਦਾ ਦੱਸਿਆ ਜਾ ਰਿਹਾ ਹੈ। ਲੜਕੀ ਦੇ ਬਿਆਨ ਮੁਤਾਬਕ ਲੜਕੀ ਦਾ ਦੋਸ਼ ਹੈ ਕਿ ਨਾਬਾਲਗ ਲੜਕੀ ਨਾਲ ਉਸ ਦੇ ਜੀਜਾ ਅਤੇ ਉਸ ਦੇ ਦੋਸਤ ਨੇ ਬਲਾਤਕਾਰ ਕੀਤਾ ਹੈ । ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਨਰੇਸ਼ ਕੁਮਾਰ ਨੇ ਦੱਸਿਆ ਕਿ ਫਰਦੀਨ ਅਤੇ ਉਸ ਦੇ ਦੋਸਤ ਮੁਜੀਬ ਨੂੰ 12 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੀੜਤਾ ਮੁਜੀਬ ਦੀ ਪਤਨੀ ਦੀ ਭੈਣ ਹੈ। ਘਟਨਾ 2 ਜਨਵਰੀ ਦੀ ਦੱਸੀ ਜਾ ਰਹੀ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਫਰਦੀਨ ਅਤੇ ਉਸ ਦਾ ਦੋਸਤ ਮੁਜੀਬ ਘਟਨਾ ਵਾਲੇ ਦਿਨ ਪੀੜਤਾ ਦੇ ਘਰ ਗਏ ਸਨ। ਉਸ ਸਮੇਂ ਲੜਕੀ ਘਰ ਵਿਚ ਇਕੱਲੀ ਸੀ। ਉਸ ਦੇ ਮਾਤਾ-ਪਿਤਾ ਕੰਮ ‘ਤੇ ਗਏ ਹੋਏ ਸਨ ਤੇ ਇਸ ਪਿੱਛੋਂ ਦੋਵਾਂ ਮੁਜਰਮਾਂ ਨੇ ਘਟਨਾ ਨੂੰ ਅੰਜਾਮ ਦਿੱਤੋ ਹੈ । ਪੁਲਿਸ ਅਧਿਕਾਰੀ ਨਰੇਸ਼ ਕੁਮਾਰ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਨੂੰ ਕਥਿਤ ਤੌਰ ’ਤੇ ਧਮਕਾਇਆ ਕਿ ਇਸ ਘਟਨਾ ਬਾਰੇ ਕਿਸੇ ਨੂੰ ਦੱਸਣ ’ਤੇ ਲੜਕੀ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ। ਇਸ ਘਟਨਾ ਬਾਰੇ ਲੜਕੀ ਨੇ ਆਪਣੇ ਮਾਪਿਆਂ ਨੂੰ ਬੀਤੇ ਦਿਨੀ 3 ਜਨਵਰੀ ਨੂੰ ਦੱਸਿਆ ਤੇ ਲੜਕੀ ਦੇ ਮਾਪਿਆਂ ਨੇ ਇਸ ਬਾਰੇ ਪੁਲਸ ਨੂੰ ਸ਼ਿਕਾਇਤ ਕੀਤੀ ।

