ਲੁਧਿਆਣਾ : ਫਿਰੋਜ਼ਪੁਰ ਰੋਡ 'ਤੇ ਸਥਿਤ ਇਕ ਮੈਰਿਜ ਪੈਲੇਸ 'ਚ ਵਿਆਹ ਸਮਾਗਮ ਦੌਰਾਨ ਅਣਪਛਾਤੇ ਵਿਅਕਤੀਆਂ ਨੇ ਸ਼ਗਨਾਂ ਵਾਲਾ ਬੈਗ ਚੋਰੀ ਕਰ ਲਿਆ। ਪਤਾ ਲੱਗਣ ’ਤੇ ਪ੍ਰਬੰਧਕਾਂ ਨੇ ਇਧਰ-ਉਧਰ ਭਾਲ ਕੀਤੀ ਪਰ ਉਦੋਂ ਤੱਕ ਚੋਰ ਫ਼ਰਾਰ ਹੋ ਚੁੱਕੇ ਸਨ। ਬਾਅਦ ਵਿੱਚ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਡਾਕਟਰ ਨਰਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਡਾਕਟਰ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਦੇ ਵਿਆਹ ਦੇ ਸਬੰਧ 'ਚ ਬਿਲੀਸੰਗ ਬਡ ਰਿਜ਼ੋਰਟ 'ਚ ਵਿਆਹ ਦੀ ਪਾਰਟੀ ਰੱਖੀ ਸੀ, ਜਿਸ 'ਚ ਉਸ ਦੇ ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਸ਼ਾਮਲ ਹੋਏ ਸਨ। ਇਸ ਦੌਰਾਨ ਉਸ ਨੇ ਪਰਿਵਾਰ ਲਈ ਬਣਾਏ ਸੋਫੇ ’ਤੇ ਬੈਠੀ ਆਪਣੀ ਪਤਨੀ ਨੂੰ ਮਹਿਮਾਨਾਂ ਵੱਲੋਂ ਦਿੱਤੇ ਸ਼ਗਨਾਂ ਵਾਲੇ ਲਿਫਾਫਿਆਂ ਵਾਲਾ ਬੈਗ ਸੌਂਪ ਦਿੱਤਾ, ਜਿਸ ਨੇ ਇਹ ਬੈਗ ਆਪਣੇ ਕੋਲ ਹੀ ਸੋਫੇ ’ਤੇ ਰੱਖ ਲਿਆ। ਪਰ ਕੁਝ ਸਮੇਂ ਬਾਅਦ ਉਸ ਨੇ ਬੈਗ ਮੰਗਿਆ ਤਾਂ ਉਸ ਕੋਲ ਨਹੀਂ ਸੀ। ਕਾਫੀ ਭਾਲ ਕੀਤੀ ਪਰ ਬੈਗ ਕਿਧਰੇ ਨਹੀਂ ਮਿਲਿਆ। ਜਾਂਚ ਤੋਂ ਬਾਅਦ ਥਾਣਾ ਦਾਖਾ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

