ਚੰਡੀਗੜ੍ਹ: ਪੰਜਾਬ ਸਿਵਲ ਸਕੱਤਰੇਤ ਵਿੱਚ ਜਾਂਚ ਦੌਰਾਨ ਇੱਕ ਔਰਤ ਕੋਲੋਂ ਗੋਲੀਆਂ ਨਾਲ ਭਰਿਆ ਮੈਗਜ਼ੀਨ ਬਰਾਮਦ ਹੋਇਆ ਹੈ। ਜਾਂਚ ਤੋਂ ਪਤਾ ਲੱਗਾ ਕਿ ਮੈਗਜ਼ੀਨ 7 ਗੋਲੀਆਂ ਨਾਲ ਲੱਦੀ ਹੋਈ ਸੀ। ਮਹਿਲਾ ਦੀ ਪਛਾਣ ਰੂਪਕੰਵਲ ਕੌਰ ਵਜੋਂ ਹੋਈ ਹੈ, ਜੋ ਕਿ ਮੁਹਾਲੀ ਦੀ ਰਹਿਣ ਵਾਲੀ ਹੈ, ਜੋ ਪੰਜਾਬ ਸਿਵਲ ਸਕੱਤਰੇਤ ਦੇ ਵਿੱਤ ਵਿਭਾਗ ਵਿੱਚ ਲਾਅ ਅਫਸਰ ਵਜੋਂ ਕੰਮ ਕਰਦੀ ਹੈ।
ਜਦੋਂ ਜਾਂਚ ਦੌਰਾਨ ਉਸ ਦੇ ਬੈਗ ਵਿੱਚੋਂ 32 ਐਮਐਮ ਦੇ 7 ਜਿੰਦਾ ਕਾਰਤੂਸਾਂ ਨਾਲ ਭਰਿਆ ਇੱਕ ਮੈਗਜ਼ੀਨ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਕਤ ਹਥਿਆਰ ਉਸ ਦੇ ਚਚੇਰੇ ਭਰਾ ਹਰਨੀਤ ਬੋਪਾਰਾਏ ਦੇ ਸਨ। ਲਾਅ ਅਫਸਰ ਦਾ ਕਹਿਣਾ ਹੈ ਕਿ ਇਹ ਗਲਤੀ ਨਾਲ ਉਸਦੇ ਬੈਗ ਵਿੱਚ ਰਹਿ ਗਿਆ ਸੀ।
ਦੱਸ ਦੇਈਏ ਕਿ ਪੰਜਾਬ ਅਤੇ ਹਰਿਆਣਾ ਦੇ ਸਿਵਲ ਸਕੱਤਰੇਤ ਵਿੱਚ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੈ, ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਸੀ। ਫਿਲਹਾਲ ਰੂਪਕੰਵਲ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ।

