ਲੁਧਿਆਣਾ : ਵਿਆਹ ਦੇ 18 ਸਾਲ ਬਾਅਦ ਪਤਨੀ ਨੇ ਆਪਣੇ ਪਤੀ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ। ਪੀੜਤ ਸ਼ਿਵਿਕਾ ਧੀਰ ਵਾਸੀ ਕਿਦਵਈ ਨਗਰ ਨੇ ਥਾਣਾ ਵੂਮੈਨ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਉਸ ਨੇ ਦੱਸਿਆ ਕਿ ਉਸ ਦਾ ਵਿਆਹ 6 ਮਈ 2006 ਨੂੰ ਕੈਲਾਸ਼ ਚੌਕ ਵਾਸੀ ਦੀਪਕ ਧੀਰ ਨਾਲ ਹੋਇਆ ਸੀ। ਉਸ ਨੂੰ ਵਿਆਹ ਤੋਂ ਹੀ ਦਾਜ ਲਈ ਤੰਗ ਕੀਤਾ ਜਾਂਦਾ ਸੀ। ਪੀੜਤਾ ਨੇ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਵੂਮੈਨ ਸੈੱਲ ਨੂੰ ਦਿੱਤੀ ਸੀ, ਜਿਸ ਦੇ ਆਧਾਰ 'ਤੇ ਜਾਂਚ ਅਧਿਕਾਰੀ ਰੂਪ ਸਿੰਘ ਨੇ ਉਸ ਦੇ ਪਤੀ ਦੀਪਕ ਧੀਰ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ।

