ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਜੇਲ੍ਹ ਤੋਂ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਜੋ ਪਟੀਸ਼ਨ ਰਾਸ਼ਟਰਪਤੀ ਨੂੰ ਸੌਂਪੀ ਹੈ, ਉਸ ਨੂੰ ਵਾਪਸ ਲਿਆ ਜਾਵੇ। ਇਸ ਨੂੰ ਲੈ ਕੇ ਲੁਧਿਆਣਾ ਦੇ ਕਾਂਗਰਸੀ ਸੰਸਦ ਮੈਂਬਰ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਅੱਜ ਰਾਜੋਆਣਾ ਨੇ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਮਜੀਠੀਆ ਅਤੇ ਬਾਦਲ ਪਰਿਵਾਰ ਦੀ ਸੱਚਾਈ ਲੋਕਾਂ ਸਾਹਮਣੇ ਰੱਖ ਦਿੱਤੀ ਹੈ। ਉਨ੍ਹਾਂ ਨੇ ਖੁਦ ਚਿੱਠੀ 'ਚ ਲਿਖਿਆ ਹੈ ਕਿ ਬਾਦਲਾਂ ਨੇ ਉਨ੍ਹਾਂ ਨਾਲ ਰਾਜਨੀਤੀ ਕੀਤੀ ਹੈ।
ਬਿੱਟੂ ਨੇ ਕਿਹਾ ਕਿ ਮਜੀਠੀਆ ਜੇਲ ਤੋਂ ਬਾਹਰ ਆ ਕੇ ਕਹਿੰਦਾ ਸੀ ਕਿ ਉਹ ਰਾਜੋਆਣਾ ਨਾਲ ਜੇਲ 'ਚ ਹੈ, ਬਿੱਟੂ ਨੇ ਕਿਹਾ "ਉਸਦੀ ਅਜਿਹੀ ਬਿਆਨਬਾਜ਼ੀ ਕਰਨੀ ਠੀਕ ਨਹੀਂ। ਕਿਉਂਕਿ ਰਾਜੋਆਣਾ ਕੋਈ ਨੈਲਸਨ ਮੰਡੇਲਾ ਨਹੀਂ ਹੈ। ਉਹ ਇੱਕ ਕਾਤਲ ਹੈ। ਜਿਸ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ ਕੀਤਾ ਹੈ।"
ਮਜੀਠੀਆ ਕਦੇ ਵੀ ਰਾਜੋਆਣਾ ਦੀਆਂ ਤਾਰੀਫਾਂ ਕਰਦੇ ਨਹੀਂ ਥੱਕਦੇ ਸਨ ਪਰ ਅੱਜ ਉਸੇ ਰਾਜੋਆਣਾ ਨੇ ਅਕਾਲੀ ਦਲ ਦੀ ਨਿੰਦਾ ਕੀਤੀ ਹੈ ਕਿ ਉਸਨੂੰ ਰਾਜਨੀਤੀ ਵਿੱਚ ਵਰਤਿਆ ਗਿਆ ਹੈ। ਬਾਦਲ ਪਰਿਵਾਰ ਨੇ ਰਾਜੋਆਣਾ ਦੀ ਭੈਣ ਨੂੰ ਚੋਣ ਲੜਲੜ੍ਹਵਾਈ। ਉਨ੍ਹਾਂ ਕਿਹਾ ਕਿ ਰਾਜੋਆਣਾ ਨੂੰ ਅੱਜ ਪਤਾ ਲੱਗ ਗਿਆ ਹੈ ਕਿ ਮਜੀਠੀਆ ਅਤੇ ਬਾਦਲ ਦੀ ਰਾਜਨੀਤੀ ਹੁਣ ਖਤਮ ਹੋ ਚੁੱਕੀ ਹੈ।
ਬਿੱਟੂ ਨੇ ਕਿਹਾ ਕਿ ਰਾਜੋਆਣਾ ਨੇ ਜੇਲ ਤੋਂ ਹੀ ਚਿੱਠੀ ਉਦੋਂ ਲਿਖੀ ਸੀ ਜਦੋਂ ਹਾਲਤ ਵਿਗੜ ਗਈ ਸੀ। ਰਾਜੋਆਣਾ ਨੇ 17 ਬੱਚਿਆਂ ਦੇ ਪਿਤਾ ਦਾ ਕਤਲ ਕੀਤਾ ਹੈ। ਭੈਣਾਂ ਦੇ ਪੁੱਤ ਰਾਜੋਆਣਾ ਨੇ ਮਾਰੇ ਸਨ। ਬਿੱਟੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਇਸ ਕਾਤਲ 'ਤੇ ਕਰੋੜਾਂ ਰੁਪਏ ਖਰਚ ਕੀਤੇ ਹਨ। ਅੱਜ ਬਾਦਲ ਪਰਿਵਾਰ ਨੂੰ ਰਾਜੋਆਣਾ ਦੀ ਚਿੱਠੀ ਦਾ ਜਵਾਬ ਦੇਣਾ ਚਾਹੀਦਾ ਹੈ।

