ਸਹੀਦ ਭਗਤ ਸਿੰਘ ਨਗਰ ਲੁਧਿਆਣਾ ਵਿੱਚ ਲਗਾਤਾਰ ਵੱਧ ਰਹੇ ਕੁੱਤਿਆ ਅੰਤਕ ਦੇ ਚਲਦੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਪੰਜਾਬ ਹਾਈਕੋਰਟ ਨੂੰ ਕੁੱਤਿਆਂ ਦੇ ਵੱਧ ਰਹੇ ਅਤੰਕ ਬਾਰੇ ਬੇਨਤੀ ਪੱਤਰ ਲਿਖਿਆ
ਸਹੀਦ ਭਗਤ ਸਿੰਘ ਨਗਰ ਲੁਧਿਆਣਾ ਵਿੱਚ ਲਗਾਤਾਰ ਵੱਧ ਰਹੇ ਕੁੱਤਿਆ ਅੰਤਕ ਦੇ ਚਲਦੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਪੰਜਾਬ ਹਾਈਕੋਰਟ ਨੂੰ ਕੁੱਤਿਆਂ ਦੇ ਵੱਧ ਰਹੇ ਅਤੰਕ ਬਾਰੇ ਬੇਨਤੀ ਪੱਤਰ ਲਿਖਿਆ
ਲੁਧਿਆਣਾ 19 ਨਵੰਬਰ 2023 ਸ਼ਹੀਦ ਭਗਤ ਸਿੰਘ ਨਗਰ
475 ਏਕੜ ਸਕੀਮ ਪੱਖੋਵਾਲ ਰੋਡ ਲੁਧਿਆਣਾ ਦੇ ਰਿਹਾਇਸ਼ੀ
ਇਲਾਕੇ ਵਿੱਚ ਆਵਾਰਾ ਕੁੱਤਿਆਂ ਕਾਰਨ ਡਰ ਦਾ ਮਾਹੌਲ ਹੈ
ਪ੍ਰਸ਼ਾਸਨ ਨੂੰ ਸਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਸੇਵੀ
ਵੱਲੋਂ ਕਈ ਵਾਰ ਅਵਾਰਾ ਕੁੱਤਿਆਂ ਬਾਰੇ ਮਾਨਯੋਗ ਪੰਜਾਬ ਅਤੇ
ਹਰਿਆਣਾ ਹਾਈ ਕੋਰਟ ਵੱਲੋਂ ਅਵਾਰਾ ਕੁੱਤਿਆਂ ਸਬੰਧੀ ਜੀ
ਆਦੇਸ਼ ਜਾਰੀ ਕੀਤਾ ਸੀ। ਉਹਨਾਂ ਆਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਦੱਸਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਨਗਰ ਬਲਾਕ
ਈ ਇੰਪਰੂਵਮੈਂਟ ਟਰੱਸਟ ਦੀ ਪੂਰੀ ਤਰ੍ਹਾਂ ਵਿਕਸਤ ਰਿਹਾਇਸ਼ੀ
ਕਾਲੋਨੀ ਹੈ। ਉਹਨਾਂ ਕਿਹਾ ਕਿ ਕਾਲੋਨੀ ਵਿੱਚ ਅਵਾਰਾ ਕੁੱਤਿਆਂ ਗਿਣਤੀ 30-35 ਹੈ। ਉਹਨਾਂ ਕੁੱਤਿਆਂ ਦਾ ਬਹੁਤ ਅੰਤਕ
ਹੈ।ਕਲੋਨੀ ਦੇ ਵਸਨੀਕ ਡਰ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ
ਨੇ ਅਕਸਰ ਕਾਲੋਨੀ ਦੇ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ
ਕੱਟਣ ਦੇ ਬਹੁਤ ਮਾਮਲੇ ਸਾਹਮਣੇ ਆਉਂਦੇ ਹਨ। ਇਹ ਆਵਾਰਾ ਕੁੱਤੇ ਸਕੂਟਰ ਸਵਾਰਾਂ ਨੂੰ ਕਟਣ ਲਈ ਉਹਨਾਂ ਦੇ ਮਗਰ ਭੱਜਦੇ
ਨੇ ਜਿਸ ਕਾਰਨ ਸਕੂਟਰ ਸਵਾਰ ਹਾਦਸਿਆਂ ਦਾ ਸ਼ਿਕਾਰ ਵੀ
ਹੋਏ ਹਨ।ਉਥੇ ਰਹਿਣ ਵਾਲਿਆਂ ਇਸ ਕਾਰਣ ਕਾਫੀ ਮੁਸ਼ਕਿਲ
ਦਾ ਸਾਹਮਣਾ ਕਰਨਾ ਪੈਦਾ ਹੈ।ਘਰੋ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਆਵਾਰਾ ਕੁੱਤਿਆਂ ਵੱਲੋਂ ਕਈ ਛੋਟੇ ਬੱਚਿਆਂ
ਅਤੇ ਬਜ਼ੁਰਗਾਂ ਨੂੰ ਕੱਟਣ ਦੇ ਕਾਫੀ ਮਾਮਲੇ ਸਾਹਮਣੇ ਆਏ ਹਨ।
ਸਮੱਸਿਆ ਸਬੰਧੀ ਕਈ ਵਾਰ ਨਗਰ ਸੁਧਾਰ ਟਰੱਸਟ ਦੇ ਉੱਚ ਅਧਿਕਾਰੀਆਂ ਨੂੰ ਇਸ ਗੰਭੀਰ ਮਾਮਲੇ ਸਬੰਧੀ ਸੂਚਿਤ ਕੀਤਾ ਗਿਆ ਪਰ ਸ਼ਾਇਦ ਉਹ ਕਿਸੇ ਵੱਡੇ ਹਾਦਸੇ ਦਾ ਇੰਤਜਾਰ ਕਰ ਰਹੇ ਨੇ ,ਸਮਾਜ ਸੇਵੀ ਨੇ ਆਪਣੇ ਬੇਨਤੀ ਪੱਤਰ ਵਿੱਚ ਮਾਨਯੋਗ ਚੀਫ ਜਸਟਿਸ ਨੂੰ ਅਪੀਲ ਕੀਤੀ ਹੈ। ਕੀ ਉਹ ਆਪਣੇ ਤੌਰ ਤੇ ਲੁਧਿਆਣਾ ਨਗਰ ਸੁਧਾਰ ਟਰੱਸਟ ਅਤੇ ਲੁਧਿਆ ਨਗਰ ਨਿਗਮ ਨੂੰ ਆਦੇਸ਼ ਜਾਰੀ ਕਰਨ ਤਾ ਜੋਂ ਅਵਾਰਾ ਕੁੱਤਿਆਂ ਦੀ ਵੱਡੀ ਸਮਸਿਆ ਦਾ ਹੱਲ ਹੋ ਸਕੇ
