HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ਲੁਧਿਆਨਾ ਫੋਕਲ ਪੁਆਇੰਟ ਪੁਲਿਸ ਨੇ ਦਾਤ ਦੀ ਨੋਕ ਤੇ ਲੁੱਟ ਖੋਹ ਕਰਨ ਵਾਲੇ ਦੋਸ਼ੀ ਗਿਰੋਹ ਦੇ 3 ਦੋਸ਼ੀ ਕੀਤੇ ਕਾਬੂ

dailypublicnews01
0
ਲੁਧਿਆਣਾ ਪੁਲਿਸ ਨੂੰ ਮਿਲੀ  ਸਫਲਤਾ  ਦਾਤ ਦੀ ਨੋਕ ਤੇ ਮੋਬਾਇਲ ਖੋਹ ਕਰਨ ਵਾਲੇ ਗਿਰੋਹ ਦੇ 3 ਮੈਬਰ ਗ੍ਰਿਫਤਾਰ

ਲੁਧਿਆਨਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿਧੂ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਲੁੱਟ ਖੋਹ ਕਰਨ ਵਾਲਿਆ ਤੇ ਲਗਾਤਰ ਕਰਵਾਈ ਕੀਤੀ ਜਾ ਰਹੀ ਹੈ।
 ਐੱਸ ਐੱਚ ਓ ਅਮਨਦੀਪ ਸਿੰਘ ਬਰਾੜ  ਫੋਕਲ ਪੁਆਇੰਟ  ਇਲਾਕਾ ਚੋਕੀ ਜੀਵਨ ਨਗਰ ਲੁਧਿਆਣਾ ਵਿਖੇ ਮੌਜੂਦ ਸੀ ਤਾਂ ਉਸ ਪਾਸ ਰਾਜੇਸ਼ ਕੁਮਾਰ ਪੁੱਤਰ ਸ੍ਰੀ ਹਰੀ ਸਿੰਘ ਵਾਸੀ ਮਕਾਨ ਨੰਬਰ 3810 ਹਕੀਮ ਵਾਲੀ ਗਲੀ ਪਿੰਡ ਜਮਾਲਪੁਰ ਅਥਾਣਾ ਲੁਧਿਆਣਾ ਨੇ ਬਿਆਨ ਲਿਖਾਇਆ ਕਿ ਉਹ ਮਿਤੀ 16-11-2023 ਨੂੰ ਕਿਸੇ ਕੰਮ ਦੇ ਸਬੰਧ ਵਿੱਚ ਆਪਣੀ ਸਕੂਟਰੀ ਐਕਟਿਵਾ ਤੇ ਫੇਸ-7 ਫੋਕਲ ਪੁਆਇੰਟ ਲੁਧਿਆਣਾ ਆਇਆ ਸੀ
ਲੁਧਿਆਨਾ ਫੋਕਲ ਪਆਇੰਟ ਐੱਸ ਐੱਚ ਓ ਅਤੇ ਕਾਬੂ ਕੀਤੇ ਦੋਸ਼ੀ

 ਜਦੋ ਵਾਪਸ ਘਰ ਨੂੰ ਆਪਣੀ ਸਕੂਟਰੀ ਐਕਟਿਵਾ ਤੇ ਜਾ ਰਿਹਾ ਸੀ ਤਾ ਸਮਾ ਕ੍ਰੀਬ 11-00 PM ਵਜੇ ਜਦੋਂ ਉਹ ਨੇੜੇ ਰੋਕਮੈਨ ਫੈਕਟਰੀ ਫੇਸ-8 ਫੋਕਲ ਪੁਆਇੰਟ ਲੁਧਿਆਣਾ ਪੁੱਜਾ ਤਾਂ ਪਿੱਛੋ ਇੱਕ ਸਵਿੱਫਟ ਕਾਰ ਰੰਗ ਚਿੱਟਾ ਜਿਸਦੀ ਨੰਬਰ ਪਲੇਟ ਪਰ ਮਿੱਟੀ ਲੱਗੀ ਹੋਈ ਸੀ ਨੇ ਐਕਟਿਵਾ ਅੱਗੇ ਲਗਾ ਕੇ ਉਸਨੂੰ ਰੋਕ ਲਿਆ ਅਤੇ ਕਾਰ ਵਿੱਚੋ ਇੱਕੋ ਦਮ 4 ਨੌਜਵਾਨ ਉਤਰੇ ਤੇ ਉਸਦੀਆਂ ਬਾਹਾਂ ਪਕੜ ਲਈਆ ਤੇ ਦੂਜੇ ਵਿਅਕਤੀ ਨੇ ਦਾਹ ਲੋਹਾ ਮਾਰਕੇ ਉਸ ਪਾਸੋ ਉਸਦਾ ਮੋਬਾਇਲ ਫੋਨ ਮਾਰਕਾ ਵੀਵੋ ਰੰਗ ਨੀਲਾ ਅਤੇ ਪਰਸ ਜਿਸ ਵਿੱਚ ਜਰੂਰੀ ਕਾਗਜਾਤ ਅਤੇ ਕ੍ਰੀਬ 2500/ ਰੁਪਏ ਸਨ ਜਰਬਦਸਤੀ ਖੋਹ ਕੇ ਸਵਿੱਫਟ ਕਾਰ ਪਰ ਸਵਾਰ ਹੋ ਕੇ ਚੰਡੀਗੜ ਰੋਡ ਵੱਲ ਨੂੰ ਫਰਾਰ ਹੋ ਗਏ ਜੋ ਪੜਤਾਲ ਕਰਨ ਪਤਾ ਲੱਗਿਆ ਕਿ ਦੀਵਰਕਾ ਕੁਮਾਰ ਪੁੱਤਰ ਸਿਗਾਸਨ ਤਿਵਾੜੀ, ਵਿਵੇਕ ਕੁਮਾਰ ਪੁੱਤਰ ਦਸਰਥ ਕੁਮਾਰ, ਰਵੀ ਕੁਮਾਰ ਪੁੱਤਰ ਅਤਰ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਗੁਰੀ ਪੁੱਤਰ ਲਾਲ ਜੀ ਰਾਮ ਵਾਸੀਆਨ ਰਾਮ ਨਗਰ ਮੁੰਡੀਆਂ ਕਲਾ ਲੁਧਿਆਣਾ ਨੇ ਮੋਬਾਇਲ ਫੋਨ ਦੀ ਖੋਹ ਕੀਤੀ ਹੈ, ਜਿਸ ਤੇ ਮੁਕੱਦਮਾ ਨੰਬਰ 166 ਮਿਤੀ 17-11-2023 ਅ/ਧ 379-ਬੀ(2) IPC ਥਾਣਾ ਫੋਕਲ ਪੁਆਇਟ ਲੁਧਿਆਣਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ, ਦੌਰਾਨੇ ਤਫਤੀਸ਼ ਮਿਤੀ 17-11-2023 ਨੂੰ ਹੀ ਦੋਸ਼ੀਆਨ ਦਿਵਾਕਰ ਕੁਮਾਰ ਉਰਫ ਦੀਵਰਕਾ, ਵਿਵੇਕ ਕੁਮਾਰ ਅਤੇ ਰਵੀ ਕੁਮਾਰ ਨੂੰ ਕਾਬੂ ਕਰਕੇ ਉਹਨਾ ਦੇ ਕਬਜਾ ਵਿੱਚੋ ਮੁਦਈ ਦਾ ਖੋਹ ਕੀਤਾ ਮੋਬਾਇਲ ਮਾਰਕਾ ਵੀਵੋ ਅਤੇ 3 ਹੋਰ ਖੋਹ ਕੀਤੇ ਮੋਬਾਇਲ ਫੋਨ ਬ੍ਰਾਮਦ ਕੀਤੇ, ਵਾਰਦਾਤ ਸਮੇਂ ਵਰਤਿਆ ਦਾਹ ਲੋਹਾ ਬ੍ਰਾਮਦ ਕੀਤਾ ਤੇ ਮੁਕੱਦਮਾ ਵਿਚ ਜੁਰਮ 411 IPC ਦਾ ਵਾਧਾ ਕੀਤਾ, ਜਦਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਗੁਰੀ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਦੋਸ਼ੀਆਨ ਦਿਵਾਕਰ ਕੁਮਾਰ ਉਰਫ ਦੀਵਰਕਾ, ਵਿਵੇਕ ਕੁਮਾਰ ਅਤੇ ਰਵੀ ਕੁਮਾਰ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤੇ ਦੋਸੀਆ ਪਾਸੋ ਹੋਰ ਵੀ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਜਿਹਨਾ ਪਾਸੋ ਹੋਰ ਵੀ ਖੋਹ/ਚੋਰੀ ਕੀਤਾ ਸਮਾਨ ਬ੍ਰਾਮਦ ਹੋਣ ਦੀ ਸੰਭਾਵਨਾ ਹੈ।

Post a Comment

0 Comments
Post a Comment (0)
Back To Top