ਲੁਧਿਆਨਾ ਪੈਨਸ਼ਨਰਜ਼ ਇੰਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ, ਵੱਲੋਂ ਵੱਖ ਵੱਖ ਥਾਵਾਂ ਤੇ ਬੱਚਿਆਂ ਨੂੰ ਸਕੂਲ ਦੀਆ ਵਰਦੀਆਂ ਅਤੇ ਗਰਮ ਸਵੈਟਰ
ਲੁਧਿਆਣਾ 15 ਨਵੰਬਰ 2023 – ਪੈਨਸ਼ਨਰਜ਼ ਇੰਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ, ਪੰਜਾਬ ਪੈਨਸ਼ਨਰਜ਼ ਭਵਨ, ਮਿਨੀ ਸਕੱਤਰੇਤ, ਲੁਧਿਆਣਾ ਨਾਲ ਸਬੰਧਤ ਸਾਰੀਆਂ ਪੈਨਸ਼ਨਰਜ਼ ਜਥੇਬੰਦੀਆਂ ਦੇ ਮੈਂਬਰਾਂ ਦੇ ਸਹਿਯੋਗ ਨਾਲ ਰੈਡ ਕਰਾਸ ਬਾਲ ਭਵਨ ਵਿਖੇ ਰਹਿ ਰਹੇ ਅਨਾਥ ਬੱਚਿਆਂ ਲਈ ਦਿਵਾਲੀ ਦੇ ਤਿਉਹਾਰ ਤੋਂ ਪਹਿਲਾਂ ਸਕੂਲ ਦੀਆ ਵਰਦੀਆ ਦੇ ਸੈਟ ਦਿੱਤੇ ਚੇਅਰਮੈਨ ਦਲੀਪ ਅਗਵਾਈ ਹੇਠ ਵੰਡੇ ਗਏ ਨਾਲ ਹੀ ਸਕੂਲੀ ਵਿਦਿਆਰਥੀਆਂ ਨੂੰ ਲਈ ਸਰਦੀ ਵੱਧ ਜਾਣ ਕਾਰਨ ਤੀਹ ਸਵੈਟਰ ਵੀ ਵੰਡੇ ਗਏ।
ਬਾਲ ਭਵਨ ਦੇ ਸਮੂਹ ਸਟਾਫ ਅਤੇ ਇੰਚਾਰਜ ਮੈਡਮ ਵਲੋਂ ਪੈਨਸ਼ਨਰਜ਼ ਇੰਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਅਤੇ ਸਮੂਹ ਮੈਂਬਰਾਂ ਦੇ ਇਸ ਉਪਰਾਲੇ ਦੀ ਬਹੁਤ ਸ਼ਲਾਘਾ ਕੀਤੀ ਗਈ ਪੈਨਸ਼ਨਰਜ਼ ਨੇ ਉਹਨਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਬੱਚਿਆਂ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਲੋੜ ਹੋਵੇ ਤਾਂ ਪੈਨਸ਼ਨਰਜ਼ ਭਵਨ ਦੇ ਸਾਥੀ ਸਹਾਇਤਾ ਕਰਨ ਲਈ ਤਿਆਰ ਹਨ। ਇਸ ਉਪਰਾਲੇ ਨੂੰ ਸਿਰੇ ਚਾੜ੍ਹਨ ਵਿਚ ਡਾ. ਮਹਿੰਦਰ ਕੁਮਾਰ ਸਾਰਦਾ ਵਾਈਸ ਚੇਅਰਮੈਨ, ਨਿਰਮਲ ਸਿੰਘ ਜਨਰਲ ਸਕੱਤਰ, ਬਾਬੂ ਰਜਿੰਦਰ ਕੁਮਾਰ ਵਿੱਤ ਸਕੱਤਰ ਅਤੇ ਮਦਨ ਲਾਲ ਸ਼ਾਮਿਲ ਸਨ।
ਇਸ ਤੋਂ ਪਹਿਲਾਂ ਵੀ ਇਸੇ ਮਹੀਨੇ ਪੈਨਸ਼ਨਰਜ਼ ਸਾਥੀਆਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਪੁਰ ਰੋਡ ਲੁਧਿਆਣਾ ਵਿਖੇ ਪੜ੍ਹ ਰਹੇ 250
ਗਰੀਬ ਵਿਦਿਆਰਥੀਆਂ ਲਈ 250 ਸੈਟ (ਕਾਪੀਆਂ, ਪੈਨਸਿਲਾਂ, ਸ਼ਾਰਪਨਰ, ਰਬਡਾ ਅਤੇ ਕਾਰਡ ਬੋਰਡ) ਵੀ ਵੰਡੇ ਗਏ
