ਲੁਧਿਆਨਾ ਐੱਸ ਟੀ ਐੱਫ ਨੇ 2 ਕਿਲੋ 600 ਗ੍ਰਾਮ ਹੈਰੋਇਨ ਅਤੇ ਸਵਿਫਟ ਕਾਰ ਸਮੇਤ ਇੱਕ ਆਰੋਪੀ ਕੀਤਾ ਲੁਧਿਆਣਾ
ਲੁਧਿਆਨਾ ਵਿੱਚ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਐੱਸ.ਟੀ.ਐੱਫ ਲੁਧਿਆਣਾ ਰੇਂਜ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ INSP ਹਰਬੰਸ ਸਿੰਘ ਇੰਚਾਰਜ ਐੱਸ.ਟੀ.ਐੱਫ ਲੁਧਿਆਣਾ ਰੇਂਜ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਸ਼ੇ ਦੇ ਤਸਕਰਾਂ ਦੀ ਤਲਾਸ ਦੇ ਸਬੰਧ ਵਿੱਚ ਨੇੜੇ ਦਫਤਰ ACP West ਏਰੀਆ ਥਾਣਾ ਸਰਾਭਾ ਨਗਰ ਲੁਧਿਆਣਾ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰੀ ਹੋਈ ਕਿ, “ਗੁਰਜੰਟ ਸਿੰਘ ਉਰਫ ਜੰਟਾ (ਉਮਰ ਕਰੀਬ 30 ਸਾਲ) ਪੁੱਤਰ ਸਰਮੇਲ ਸਿੰਘ ਵਾਸੀ ਨੇੜੇ ਬਾਬਾ ਦੀਪ ਸਿੰਘ ਗੁਰੂਦੁਆਰਾ ਸਾਹਿਬ ਪਿੰਡ ਭਿੱਖੀਵਿੰਡ ਥਾਣਾ ਭਿੱਖੀਵਿੰਡ ਜਿਲ੍ਹਾ ਤਰਨਤਾਰਨ" ਜਿਸਦੇ ਬਰਖਿਲਾਫ ਪਹਿਲਾਂ ਵੀ ਹੈਰੋਇਨ ਦੀ ਨਸ਼ਾ ਤਸਕਰੀ ਦਾ ਮੁਕੱਦਮਾ ਥਾਣਾ ਐਸ.ਟੀ.ਐਫ ਮੋਹਾਲੀ ਵਿਖੇ ਦਰਜ ਹੈ,
ਜੋ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਜਾਇਜ ਧੰਦਾ ਕਰ ਰਿਹਾ ਹੈ।ਜਿਸਨੇ ਹੈਰੋਇਨ ਦੀ ਸਪਲਾਈ ਕਰਨ ਲਈ ਇੱਕ ਸਵਿਫਟ ਕਾਰ ਨੰਬਰ HR-26-CU-2401 ਰੰਗ ਚਿੱਟਾ ਰੱਖੀ ਹੋਈ ਹੈ।ਜਿਸਨੇ ਭਾਰੀ ਮਾਤਰਾ ਵਿੱਚ ਹੈਰੋਇਨ ਲੈ ਕੇ ਉਕਤ ਨੰਬਰੀ ਸਵਿਫਟ ਕਾਰ ਪਰ ਸਵਾਰ ਹੋ ਕੇ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੇਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜਿਲ੍ਹਾ ਲੁਧਿਆਣਾ ਵਿਖੇ ਅਪਣੇ ਗ੍ਰਾਹਕਾਂ ਨੂੰ ਹੈਰੋਇਨ ਦੀ ਸਪਲਾਈ ਦੇਣ ਲਈ ਆਉਣਾ ਹੈ, ਜੇਕਰ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੈਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜਿਲ੍ਹਾ ਲੁਧਿਆਣਾ ਵਿਖੇ ਨਾਕਾਬੰਦੀ ਕੀਤੀ ਜਾਵੇ ਅਤੇ ਨਿਗਰਾਨੀ ਰੱਖੀ ਜਾਵੇ ਤਾਂ ਗੁਰਜੰਟ ਸਿੰਘ ਉਰਫ ਜੰਟਾ ਉਕਤ ਸਮੇਤ ਸਵਿਫਟ ਕਾਰ ਨੰਬਰੀ ਉਕਤ ਦੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਕਾਬੂ ਆ ਸਕਦਾ ਹੈ।ਜਿਸ ਤੇ ਮੁਖਬਰੀ ਪੱਕੀ ਅਤੇ ਭਰੋਸੇਯੋਗ ਹੋਣ ਪਰ ਮੁਖਬਰੀ ਦੇ ਅਧਾਰ ਪਰ ਆਰੋਪੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਦੇ ਬਰਖਿਲਾਫ ਮੁਕੱਦਮਾ ਨੰ:351 ਮਿਤੀ 14-11-2023 ਜੁਰਮ 21 NDPS Act ਥਾਣਾ ਐੱਸ.ਟੀ.ਐੱਫ ਫੇਸ- 4 ਮੋਹਾਲੀ ਜਿਲਾ ਐੱਸ.ਏ.ਐੱਸ ਨਗਰ ਵਿਖੇ ਦਰਜ ਕਰਵਾਇਆ। ਫਿਰ ਮੁਖਬਰ ਦੀ ਇਤਲਾਹ ਮੁਤਾਬਿਕ ਦੋਸੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਨੂੰ ਨੇੜੇ ਬੀ.ਕੇ. ਵੈਸ਼ਨੋ ਢਾਬਾ, ਟੀ-ਪੁਆਇੰਟ ਪਿੰਡ ਝਾਂਡੇ ਲੁਧਿਆਣਾ ਸ਼ਹਿਰ ਤੋਂ ਮੁੱਲਾਂਪੁਰ ਨੂੰ ਜਾਂਦੀ ਮੈਨ ਜੀ.ਟੀ. ਰੋਡ ਏਰੀਆ ਥਾਣਾ ਸਰਾਭਾ ਨਗਰ ਜਿਲ੍ਹਾ ਲੁਧਿਆਣਾ ਤੋਂ ਸਵਿਫਟ ਕਾਰ ਨੰਬਰੀ ਉਕਤ ਦੇ ਕਾਬੂ ਕਰਕੇ ਜਦੋਂ ਸ੍ਰੀ ਦੇਵਿੰਦਰ ਕੁਮਾਰ ਚੌਧਰੀ ਉੱਪ ਕਪਤਾਨ ਪੁਲਿਸ/ਸਪੈਸਲ ਟਾਸਕ ਫੋਰਸ/ਲੁਧਿਆਣਾ ਰੇਂਜ ਜੀ ਨੂੰ ਮੌਕਾ ਪਰ ਬੁਲਾਕੇ ਉਹਨਾਂ ਦੀ ਹਾਜਰੀ ਵਿੱਚ ਤਲਾਸੀ ਕੀਤੀ ਤਾਂ ਸਵਿਫਟ ਕਾਰ ਦੀ ਡਰਾਇਵਰ ਸੀਟ ਹੇਠੋਂ ਲਕੋਈ 02 ਕਿਲੋ 600 ਗ੍ਰਾਮ ਹੈਰੋਇਨ ਬ੍ਰਾਮਦ ਹੋਈ।ਦੌਰਾਨੇ ਪੁੱਛਗਿਛ ਦੋਸੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਨੇ ਦੱਸਿਆ ਕਿ ਉਹ ਵਿਹਲਾ ਹੀ ਰਹਿੰਦਾ ਹੈ ਅਤੇ ਹੈਰੋਇਨ ਦੀ ਤਸਕਰੀ ਦਾ ਹੀ ਧੰਦਾ ਕਰਦਾ ਹੈ ਅਤੇ ਖੁਦ ਵੀ ਹੈਰੋਇਨ ਦਾ ਨਸ਼ਾ ਕਰਨ ਦਾ ਆਦੀ ਹੈ।ਦੋਸੀ ਗੁਰਜੰਟ ਸਿੰਘ ਉਰਫ ਜੰਟਾ ਉਕਤ ਦੇ ਬਰਖਿਲਾਫ ਪਹਿਲਾਂ ਵੀ ਸਪੈਸਲ ਟਾਸਕ ਫੋਰਸ ਲੁਧਿਆਣਾ ਰੇਂਜ ਵੱਲੋਂ ਮੁਕੱਦਮਾ ਨੰਬਰ 26/2019 ਅ/ਧ NDPS Act ਥਾਣਾ ਐਸ.ਟੀ.ਐਫ ਫੇਸ-4 ਮੋਹਾਲੀ ਜਿਲ੍ਹਾ ਐਸ.ਏ.ਐਸ ਨਗਰ ਵਿਖੇ ਦਰਜ ਹੈ, ਜਿਸ ਵਿੱਚ ਉਸ ਪਾਸੋਂ (02 ਕਿਲੋ 300 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਸੀ, ਜਿਸ ਮੁਕੱਦਮਾ ਵਿੱਚ ਦੋਸੀ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਕਰੀਬ ਢਾਈ ਸਾਲ ਤੱਕ ਬੰਦ ਰਹਿਣ ਤੋਂ ਬਾਅਦ ਕਰੀਬ 01 ਸਾਲ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਜਮਾਨਤ ਪਰ ਆਇਆ ਹੈ।ਜਿਸਦਾ ਦੂਸਰਾ ਭਰਾ ਧਰਮਵੀਰ ਸਿੰਘ ਵੀ ਉਸ ਮੁਕੱਦਮਾ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਤੋਂ ਇੰਨਟਰਮ ਬੇਲ ਕਰਵਾਕੇ ਭਗੌੜਾ ਹੋ ਚੁੱਕਾ ਹੈ,ਜਿਸ ਦੀ ਵੀ ਭਾਲ ਜਾਰੀ ਹੈ।ਦੋਸੀ ਨੇ ਦੱਸਿਆ ਕਿ ਉਹ ਸੁੱਖਾ ਬਾਬਾ ਵਾਸੀ ਤਰਨਤਾਰਨ ਪਾਸੋਂ ਹੈਰੋਇਨ ਥੋਕ ਵਿੱਚ ਖ੍ਰੀਦ ਕੇ ਅੱਗੇ ਅਪਣੇ ਗ੍ਰਾਹਕਾਂ ਨੂੰ ਪ੍ਰਚੂਨ ਵਿੱਚ ਮਹਿੰਗੇ ਭਾਅ ਵਿੱਚ ਵੇਚਦਾ ਹੈ।ਦੋਸੀ ਕਰੀਬ 5/6 ਸਾਲ ਤੋਂ ਹੈਰੋਇਨ ਵੇਚਣ ਦਾ ਨਜਾਇਜ ਧੰਦਾ ਕਰਦਾ ਆ ਰਿਹਾ ਹੈ, ਜਿਸਦੀ ਚੱਲ-ਅਚੱਲ ਜਾਇਦਾਦ ਦਾ ਪਤਾ ਲਗਾ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ
ਦੋਸੀਆ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ (13 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।ਇਸ ਦੇ
ਗ੍ਰਾਹਕਾਂ ਬਾਰੇ ਪਤਾ ਕੀਤਾ ਜਾ ਰਿਹਾ ਹੈ। ਮੁਕੱਦਮਾ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
