ਲੁਧਿਆਨਾ ਜਮਾਲਪੁਰ ਪੁਲਸ ਨੇ ਨਸ਼ਾ ਤਸਕਰੀ ਕਰਨ ਵਾਲਾ ਹੈਰੋਇਨ ਸਮੇਤ ਕੀਤਾ ਕਾਬੂ
ਲੁਧਿਆਨਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ IPS ਵੱਲੋਂ ਸਮੇਂ-ਸਮੇਂ ਪਰ ਜਾਰੀ ਦਿਸ਼ਾ ਏ ਸੀ ਪੀ ਇੰਡਸਟਰੀ ਏਰੀਆ ਜਤਿੰਦਰ ਸਿੰਘ ਦੀਆਂ ਹਦਾਇਤਾਂ ਮੁਤਾਬਿਕ SI ਜਸਪਾਲ ਜਸਪਾਲ ਸਿੰਘ ਇੰਚਾਰਜ ਚੌਕੀ ਮੁੰਡੀਆ ਕਲਾਂ ਲੁਧਿਆਣਾ ਦੀ ਨਿਗਰਾਨੀ ਹੇਠ ਨਸ਼ਿਆ ਦੀ ਰੋਕਥਾਮ ਅਤੇ ਠੱਲ ਪਾਉਣ ਲਈ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਐਤਵਾਰ ਨੂੰ ਥਾਣਾ ਜਮਾਲਪੁਰ ਲੁਧਿਆਣਾ ਦੀ ਪੁਲਿਸ ਟੀਮ ਨੇ ਕਾਰ ਨੰਬਰੀ PB-10-CN-6465 ਮਾਰਕਾ ਲੈਸ਼ਰ ਰੰਗ ਚਿੱਟਾ ਦੇ ਚਾਲਕ ਹਰਵਿੰਦਰ ਕੁਮਾਰ ਉਰਫ ਅਜੈ ਪੁੱਤਰ ਸੰਤੋਸ਼ ਕੁਮਾਰ ਵਾਸੀ ਨੇੜੇ ਬਾਲਮੀਕ ਮੰਦਰ ਪਿੰਡ ਖਾਸੀ ਕਲਾਂ ਲੁਧਿਆਣਾ ਨੂੰ ਕਾਬੂ ਕਰਕੇ ਕਾਰ ਨੰਬਰੀ PB-10-CN-6465 ਮਾਰਕਾ ਲੈਸ਼ਰ ਰੰਗ ਚਿੱਟਾ ਦੇ ਡੈਸਬੋਰਡ ਦੀ ਤਲਾਸੀ ਕਰਨ ਉਪਰੰਤ ਕਾਰ ਵਿੱਚੋਂ ਹੈਰੋਇਨ ਅਤੇ ਪਾਰਦਰਸ਼ੀ ਜਿੰਪ ਲਾਕ ਲਿਫਾਫੀਆ ਅਤੇ ਇਲੈਕਟ੍ਰੌਨਿਕ ਕੰਡਾ ਬਰਾਮਦ ਹੋਇਆ ਜਿਸਤੇ ਮੁਕੱਦਮਾ ਨੰਬਰ 263 ਮਿਤੀ 26-11-2023 /ਧ 21-61-85 NDPS. ACT ਥਾਣਾ ਜਮਾਲਪੁਰ ਜਿਲ੍ਹਾ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸੀ ਹਰਵਿੰਦਰ ਕੁਮਾਰ ਉਰਫ ਅਜੈ ਨੂੰ ਮੁਕੰਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਜੋ ਦੋਸੀ ਹਰਵਿੰਦਰ ਕੁਮਾਰ ਉਰਫ ਅਜੈ ਉਕਤ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਣ ਵਾਰੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਦੋਸੀ ਪਾਸੋਂ ਹੋਰ ਵੀ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਜਿਸਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਗ੍ਰਿਫਤਾਰ ਦੋਸ਼ੀ ਦਾ ਵੇਰਵਾ:- ਹਰਵਿੰਦਰ ਕੁਮਾਰ ਉਰਫ ਅਜੇ ਪੁੱਤਰ ਸੰਤੋਸ਼ ਕੁਮਾਰ ਵਾਸੀ ਨੇੜੇ ਬਾਲਮੀਕ ਮੰਦਰ ਪਿੰਡ ਖਾਸੀ ਕਲਾਂ ਥਾਣਾ ਜਮਾਲਪੁਰ ਜਿਲ੍ਹਾ ਲੁਧਿਆਣਾ। ਉਮਰ ਕਰੀਬ 24 ਸਾਲ
(1) 100 ਗ੍ਰਾਮ ਹੈਰੋਇਨ
(2) 05 ਲਿਫਾਫੀਆ, 0। ਇਲੈਕਟ੍ਰੋਨਿਕ ਕੰਡਾ
(3) ਕਾਰ ਨੰਬਰੀ PB-10-CN-6465 ਮਾਰਕਾ ਲੈਸ਼ਰ ਰੰਗ ਚਿੱਟਾ
