HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ਸੰਗਰੂਰ ਚ ਟੈਂਕਰ ਟਰਾਲੀ ਦੀ ਟੱਕਰ ਕਾਰ ਸਵਾਰ 6 ਲੋਕਾਂ ਦੀ ਮੌਕੇ ਤੇ ਮੌ+ਤ

dailypublicnews01
0


ਪੰਜਾਬ ਦੇ ਸੰਗਰੂਰ ਵਿੱਚ ਬੁੱਧਵਾਰ ਅੱਧੀ ਰਾਤ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ ਇਕ ਬੱਚੇ ਸਮੇਤ 6 ਲੋਕਾਂ ਦੀ ਮੌਕੇ 'ਤੇ ਹੀ ਮੌ+ਤ ਹੋ ਗਈ। ਇਹ ਭਿਆਨਕ ਸੜਕ ਹਾਦਸਾ ਸੰਗਰੂਰ ਸੁਨਾਮ ਮੇਹਲਾਂ ਰੋਡ 'ਤੇ ਵਾਪਰਿਆ। ਸੁਨਾਮ ਦੇ 6 ਵਿਅਕਤੀ ਮਾਲੇਰਕੋਟਲਾ ਵਿਚ ਬਾਬਾ  ਹੈਦਰ ਸੇਖ ਜੀ ਦੀ ਦਰਗਾਹ ਤੋਂ ਮੱਥਾ ਟੇਕ ਕੇ ਆਪਣੀ  ਮਾਰੂਤੀ ਕਾਰ 'ਚ ਸਵਾਰ ਹੋ ਕੇ ਵਾਪਸ ਘਰ ਜਾ ਰਹੇ ਸਨ। ਪਰ ਉਦੋਂ ਸੁਨਾਮ ਨੇੜੇ ਮਾਹਲਾ ਰੋਡ 'ਤੇ ਕਾਰ ਇਕ ਤੇਲ ਟੈਂਕਰ ਨਾਲ ਟਕਰਾ ਗਈ। ਕਾਰ ਅਤੇ ਤੇਲ ਟੈਂਕਰ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ ਅਤੇ ਕਾਰ 'ਚ ਸਵਾਰ ਸਾਰਿਆਂ ਦੀ ਮੌਕੇ 'ਤੇ ਹੀ ਮੌ+ਤ ਹੋ ਗਈ।
ਪੰਜਾਬ ਦੇ ਸੁਨਾਮ-ਪਟਿਆਲਾ ਮੁੱਖ ਮਾਰਗ 'ਤੇ ਵਾਪਰੇ ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਹਾਦਸੇ ਵਿੱਚ ਮਾਰੇ ਗਏ ਸਾਰੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

ਪੁਲਸ ਨੇ ਦਸਿਆ ਕਿ ਉਹ ਦਰਗਾਹ 'ਤੇ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ। ਪੁਲਿਸ ਅਨੁਸਾਰ ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਪਹਿਚਾਣ ਹੋ ਗਈ ਹੈ।ਨੀਰਜ ਦੀ ਜਾਣਕਾਰੀ ਅਨੁਸਾਰ ਸੁਨਾਮ- ਸਿੰਗਲਾ (37) ਉਸ ਦਾ 4 ਸਾਲਾ ਪੁੱਤਰ ਹੈ।
ਇਹ ਹਾਦਸਾ ਬੁੱਧਵਾਰ ਤੜਕੇ 1.30 ਵਜੇ ਦੇ ਕਰੀਬ ਪਟਿਆਲਾ ਮੇਨ ਰੋਡ 'ਤੇ ਵਾਪਰਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸੜਕ 'ਤੇ ਇਕ ਟੈਂਕਰ ਅਤੇ ਟਰਾਲੀ ਵਿਰੋਧੀ ਦਿਸ਼ਾਵਾਂ ਤੋਂ ਆ ਰਹੇ ਸਨ, ਜਿਸ ਦੌਰਾਨ ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ ਅਤੇ ਕਾਰ ਦੋਵੇਂ ਵਾਹਨਾਂ ਵਿਚਕਾਰ ਬੁਰੀ ਤਰ੍ਹਾਂ ਨਾਲ ਫਸ ਗਈ।

ਮਾਧਵ ਸਿੰਗਲਾ, ਲਲਿਤ ਬਾਂਸਲ (45), ਦਵੇਸ਼ ਜਿੰਦਲ (33), ਦੀਪਕ ਜਿੰਦਲ (30) ਅਤੇ ਵਿਜੇ ਕੁਮਾਰ (50)। ਇਸ ਹਾਦਸੇ ਸਬੰਧੀ ਗੱਲਬਾਤ ਕਰਦਿਆਂ ਸੁਨਾਮ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ 1.30 ਵਜੇ ਦੇ ਕਰੀਬ ਨੀਰਜ ਸਿੰਗਲਾ ਅਤੇ ਉਸ ਦੇ ਨਾਲ 5 ਹੋਰ ਵਿਅਕਤੀ ਮਾਰੂਤੀ 800  ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ।

Post a Comment

0 Comments
Post a Comment (0)
Back To Top