ਲੁਧਿਆਨਾ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਈ.ਪੀ.ਐਸ ਲੁਧਿਆਣਾ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਥਾਣਾ ਲਾਡੋਵਾਲ ਚੋਕੀ ਹੰਬੜਾ ਵਲੋ ਲੁੱਟ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਠੱਲ ਪਾਉਣ ਸਬੰਧੀ
ਕਾਰਵਾਈ ਕਰਦੇ ਹੋਏ ਮੁੱਕਦਮਾ ਨੰਬਰ 100 ਮਿਤੀ 27.11.2023 ਅ/ਧ 379 ਬੀ, 379, 34 ਭ:ਦੰਡ ਥਾਣਾ ਲਾਡੋਵਾਲ ਲੁਧਿਆਣਾ ਵਿੱਚ ਦੋਸ਼ੀਆਨ 1 ਲੱਕੀ ਪੁੱਤਰ ਧਰਮਵੀਰ ਸਿੰਘ ਵਾਸੀ ਪਿੰਡ ਫਤਿਹਗੜ੍ਹ ਗੁੱਜਰਾ ਥਾਣਾ ਲਾਡੋਵਾਲ ਲੁਧਿਆਣਾ, ਹਰੀ ਓਮ ਪੁੱਤਰ ਰਾਜ ਕੁਮਾਰ ਵਾਸੀ ਕੁਆਟਰ, ਗੋਇਲ ਅਸਟੇਟ ਪਿੰਡ ਫਤਿਹਗੜ੍ਹ ਗੁੱਜਰਾ ਥਾਣਾ ਲਾਡੋਵਾਲ ਲੁਧਿਆਣਾ,.ਸੰਦੀਪ ਸਿੰਘ ਉਰਫ ਸੁਨੀਲ ਪੁੱਤਰ ਤਿਲਕ ਰਾਜ ਵਾਸੀ ਪਿੰਡ ਤਲਵੰਡੀ ਕਲ੍ਹਾ ਥਾਣਾ ਲਾਡੋਵਾਲ ਲੁਧਿਆਣਾ ਅਤੇ 4.ਜੋਗਰਾਜ ਸਿੰਘ ਉਰਫ ਜੋਗਾ ਪੁੱਤਰ ਜਸਵੀਰ ਸਿੰਘ ਵਾਸੀ ਪਿੰਡ ਤਲਵੰਡੀ ਕਲ੍ਹਾ ਥਾਣਾ ਲਾਡੋਵਾਲ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਹੇਠ ਲਿਖੀ ਬ੍ਰਾਮਦਗੀ ਕੀਤੀ ਗਈ ਹੈ। ਦੋਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਕਿ ਉਕੱਤ ਦੋਸ਼ੀਆ ਵਲੋ ਰਾਤ ਦੇ ਸਮੇ ਰਾਹਗਿਰਾ ਨੂੰ ਰੋਕ ਕੇ ਮਾਰੂ ਹਥਿਆਰਾ ਨਾਲ ਡਰਾ-ਧਮਕਾ ਕੇ ਉਹਨਾ ਪਾਸੋ ਮੋਬਾਇਲ ਤੇ ਪਰਸ ਵਗੈਰਾ ਖੋਹ ਲਏ ਜਾਂਦੇ ਸਨ।
ਦੋਸੀ ਲਖਵਿੰਦਰ ਸਿੰਘ ਉਰਫ ਲੱਕੀ (ਉਮਰ ਕਰੀਬ 26 माल)
ਬ੍ਰਾਮਦਗੀ:-
1. ਇਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਨੰਬਰੀ ਪੀ.ਬੀ 19 ਐਨ 1739
2. ਇਕ ਟਕੂਆ
3. 11 ਮੋਬਾਇਲ ਫੋਨ ਵੱਖ ਵੱਖ ਮਾਰਕਾ
ਦੋਸੀ ਲਖਵਿੰਦਰ ਸਿੰਘ ਉਕਤ ਖਿਲਾਫ ਪਹਿਲਾ ਤੋ ਦਰਜ ਮੁਕੱਦਮਾ।
ਦੋਸੀ ਹਰੀ ਓਮ (ਉਮਰ ਕਰੀਬ 20 ਸਾਲ)
1. ਇਕ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਰੰਗ ਕਾਲਾ ਬਿਨਾ ਨੰਬਰੀ
2. ਇਕ ਦਾਤਰ
3 11 ਮੋਬਾਇਲ ਫੋਨ ਵੱਖ ਵੱਖ ਮਾਰਕੇ
ਦੋਸੀ ਸੰਦੀਪ ਸਿੰਘ ਉਰਫ ਸੁਨੀਲ (ਉਮਰ ਕਰੀਬ 21 ਸਾਲ)
1. ਇਕ ਮੋਟਰਸਾਈਕਲ ਮਾਰਕਾ ਬਜਾਜ ਸੀ.ਟੀ 100 ਰੰਗ ਨੀਲਾ ਕਾਲਾ ਨੰਬਰੀ ਪੀ.ਬੀ 46 ਯੂ 3654
2. ਇਕ ਰਾਡ ਸਟੀਲ
3. 11 ਮੋਬਾਇਲ ਫੋਨ ਵੱਖ ਵੱਖ ਮਾਰਕੇ
ਦੋਸੀ ਜੋਗਰਾਜ ਸਿੰਘ ਉਰਫ ਜੋਗਾ (ਉਮਰ ਕਰੀਬ 24 ਸਾਲ)
1. 16 ਮੋਬਾਇਲ ਫੋਨ ਵੱਖ ਵੱਖ ਮਾਰਕੇ।
49 ਮੋਬਾਇਲ ਫੋਨ ਵੱਖ ਵੱਖ ਮਾਰਕੇ।
03 ਮੋਟਰਸਾਈਕਲ
01 ਟਕੂਆ
01 ਦਾਤਰ
01 ਰਾਡ ਸਟੀਲ
