ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਜੀਆਰਪੀ ਪੁਲਿਸ ਨੇ 19 ਘੰਟਿਆਂ ਚ ਕੀਤਾ ਬਰਾਮਦ, ਐਸਪੀ ਬਲਰਾਮ ਰਾਣਾ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਖੁਲਾਸਾ, ਦੋਹਾਂ ਪਤੀ ਪਤਨੀ ਨੂੰ ਕਪੂਰਥਲਾ ਤੋਂ ਕੀਤਾ ਕਾਬੂ
ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਬੀਤੇ ਕੱਲ ਤਿੰਨ ਮਹੀਨੇ ਦੇ ਬੱਚੇ ਚੋਰੀ ਦੇ ਮਾਮਲੇ ਵਿੱਚ ਲੁਧਿਆਣਾ ਜੀਆਰਪੀ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ ਪੁਲਿਸ ਨੇ ਆਰੋਪੀ ਪਤੀ ਪਤਨੀ ਨੂੰ ਕਪੂਰਥਲਾ ਨੇੜਿਓਂ ਕਾਬੂ ਕੀਤਾ ਹੈ ਜਿਸ ਨੂੰ ਲੈ ਕੇ ਐਸਪੀ ਬਲਰਾਮ ਰਾਣਾ ਨੇ ਪ੍ਰੈਸ ਕਾਨਫਰਸ ਦੌਰਾਨ ਇਸ ਦਾ ਖੁਲਾਸਾ ਕੀਤਾ ਹੈ।
ਉਧਰ ਐਸਪੀ ਬਲਰਾਮ ਰਾਣਾ ਨੇ ਕਿਹਾ ਕਿ ਬੀਤੇ ਕੱਲ ਤਿੰਨ ਮਹੀਨੇ ਦੇ ਬੱਚੇ ਚੋਰੀ ਦੇ ਮਾਮਲੇ ਵਿੱਚ ਜਦੋਂ ਉਹਨਾਂ ਨੂੰ ਸੂਚਨਾ ਮਿਲੀ ਸੀ ਤਾਂ ਉਹਨਾਂ ਨੇ ਤੁਰੰਤ ਹੀ ਟੀਮਾਂ ਦਾ ਗਠਨ ਕੀਤਾ ਅਤੇ ਬੱਸ ਸਟੈਂਡ ਸਮੇਤ ਜਲੰਧਰ ਬਾਈਪਾਸ ਤੋਂ ਇਲਾਵਾ ਵੱਖ-ਵੱਖ ਸੀਸੀਟੀਵੀ ਕੈਮਰਿਆਂ ਦੀ ਮਦਦ ਵੀ ਲਈ ਗਈ ਅਤੇ ਬੱਸ ਡੀਪੂ ਦੇ ਪ੍ਰਬੰਧਕਾਂ ਦਾ ਵੀ ਸਹਿਯੋਗ ਮਿਲਿਆ ਹੈ,
ਕਿਹਾ ਕਿ ਇਸ ਵਿੱਚ ਉਹਨਾਂ ਨੇ ਦੋ ਪਤੀ ਪਤਨੀ ਜਿਨਾਂ ਵੱਲੋਂ ਬੱਚਾ ਚੋਰੀ ਕੀਤਾ ਗਿਆ ਸੀ ਉਹਨਾਂ ਨੂੰ ਕਪੂਰਥਲਾ ਤੋਂ ਕਾਬੂ ਕੀਤਾ ਗਿਆ ਹੈ ਕਿਹਾ ਕਿ ਫਿਲਹਾਲ ਇਸ ਮਾਮਲੇ ਸਬੰਧੀ ਜਾਂਚ ਜਾਰੀ ਹੈ
