ਜੇਕਰ ਅਸੀਂ ਮਿਹਨਤ ਕਰੀਏ ਤਾਂ ਸਾਡੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ, ਮਾਨਸਾ ਦੇ ਨੌਜਵਾਨ ਮਨਦੀਪ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ। ਜਿਸ ਨੂੰ ਨਾਇਬ ਤਹਿਸੀਲਦਾਰ ਦੀ ਛੇਵੀਂ ਨੌਕਰੀ ਮਿਲੀ ਹੈ। ਇਸ ਤੋਂ ਪਹਿਲਾਂ ਉਹ ਪਟਵਾਰੀ, ਤਕਨੀਕੀ ਸਹਾਇਕ (ਵੇਅਰ ਹਾਊਸ), ਬੈਂਕ ਮੈਨੇਜਰ (ਸਹਿਕਾਰੀ ਬੈਂਕ), ਅਸਿਸਟੈਂਟ ਕਮਾਂਡਰ (ਸੀ.ਏ.ਸੀ.ਐਫ.), ਆਬਕਾਰੀ ਇੰਸਪੈਕਟਰ (ਜਲੰਧਰ) ਦੀ ਨੌਕਰੀ ਕਰ ਚੁੱਕੇ ਹਨ।
27 ਸਾਲਾ ਮਨਦੀਪ ਸਿੰਘ ਨੇ ਆਪਣੀ ਪਹਿਲੀ ਨੌਕਰੀ ਤੋਂ ਲੈ ਕੇ ਛੇਵੀਂ ਨੌਕਰੀ ਮਿਲਣ ਤੱਕ ਸਖ਼ਤ ਮਿਹਨਤ ਜਾਰੀ ਰੱਖੀ। ਮਨਦੀਪ ਸਿੰਘ ਨੇ ਦੱਸਿਆ ਕਿ ਇਸ ਕਾਮਯਾਬੀ ਲਈ ਉਸ ਨੂੰ 30 ਤੋਂ 35 ਵਾਰ ਫੇਲ ਹੋਣਾ ਪਿਆ। ਪਰ ਫਿਰ ਵੀ ਉਸਨੇ ਆਪਣਾ ਇਰਾਦਾ ਮਜ਼ਬੂਤ ਰੱਖਿਆ ਅਤੇ ਕਦੇ ਹਾਰ ਨਹੀਂ ਮੰਨੀ। ਮਨਦੀਪ ਸਿੰਘ ਨੇ ਕਿਹਾ ਕਿ ਹੁਣ ਮੈਂ UPSC ਦੀ ਪ੍ਰੀਖਿਆ ਪਾਸ ਕਰਨ ਦੀ ਇੱਛਾ ਰੱਖਦਾ ਹਾਂ।

