ਪਟਿਆਲਾ ਦੇ ਪਾਸੀ ਰੋਡ 'ਤੇ ਸਥਿਤ ਪਾਰਕ 'ਚ ਸਵੇਰ ਦੀ ਸੈਰ ਲਈ ਆਏ ਬੈਂਕ ਆਫ ਬੜੌਦਾ ਦੇ ਸੇਵਾਮੁਕਤ ਕਰਮਚਾਰੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।
ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਉਮਰ 67 ਸਾਲ ਵਾਸੀ ਸੰਤ ਨਗਰ ਵਜੋਂ ਹੋਈ ਹੈ, ਜੋ ਹਾਲ ਹੀ ਵਿੱਚ ਬੈਂਕ ਆਫ ਬੜੌਦਾ ਤੋਂ ਸੇਵਾਮੁਕਤ ਹੋਇਆ ਹੈ ਅਤੇ ਸਵੇਰੇ ਸੈਰ ਕਰਨ ਲਈ ਓਸੇ ਥਾਂ ਤੇ ਆਉਂਦੇ ਸਨ ਅਤੇ ਰੋਜ਼ ਦੀ ਤਰਾਂ ਜਦੋ ਅੱਜ ਵੀ ਉਹ ਸੈਰ ਕਰਨ ਆਏ ਤਾਂ ਉਥੇ ਮੌਜੂਦ ਇੱਕ ਵਿਅਕਤੀ ਨੇ ਉਹਨਾਂ ਨੂੰ ਚਾਕੂ ਮਾਰ ਦਿੱਤਾ। ਅਤੇ ਉਸਦੀ ਮੌਤ ਹੋ ਗਈ। ਮੌਕੇ ਤੇ ਹੈ ਉਹਨਾਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਪੋਸਟਮਾਰਟਮ ਲਈ ਪੇਜੀ ਗਈ ਹੈ।

