ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਆਮਦ ਤੋਂ ਪਹਿਲਾਂ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਥਾਨਕ ਮਿਹਰਬਾਨ ਇਲਾਕੇ ਵਿਚ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਦੇ ਮਾਮਲੇ ਵਿੱਚ ਡਾਕਟਰੀ ਮੁਲਹਿਜਾ ਕਰਵਾਉਣ ਲਈ ਹਸਪਤਾਲ ਪਹੁੰਚੀਆਂ ਆਪਸ ਵਿੱਚ ਭਿੜ ਗਈਆਂ। ਇਸ ਦੌਰਾਨ ਦੋਵੇਂ ਧਿਰਾਂ ਨੇ ਇੱਕ ਦੂਸਰੇ ਤੇ ਗੰਭੀਰ ਅਰੋਪ ਵੀ ਲਗਾਏ। ਹਾਲਾਤ ਹੱਥੋਂ ਪਾਈ ਤਕ ਵੀ ਪਹੁੰਚ ਗਏ। ਜਿਥੇ ਇਕ ਧਿਰ ਨੇ ਦੂਸਰੇ ਉੱਪਰ ਨਜਾਇਜ਼ ਕਾਰੋਬਾਰ ਕਰਨ ਸਬੰਧੀ ਆਰੋਪ ਲਗਾਏ ਜਦਕਿ ਦੂਜੇ ਨੇ ਉਨ੍ਹਾਂ ਦੀਆਂ ਬੇਟਿਆ ਨਾਲ ਛੇੜਛਾੜ ਬਾਰੇ ਅਰੋਪ ਲਗਾਏ। ਉਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ।

