ਜਲੰਧਰ : ਮਹਾਨਗਰ 'ਚ ਸਥਿਤ ਇਕ ਹੋਟਲ 'ਚ ਪੁਲਸ ਦੀ ਛਾਪੇਮਾਰੀ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਬਸਤੀ ਨੌ ਸਥਿਤ ਇੰਦਰਾ ਪ੍ਰਸਥ ਹੋਟਲ 'ਤੇ ਛਾਪਾ ਮਾਰ ਕੇ ਉਥੇ ਚੱਲ ਰਹੇ ਜੂਏ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਛਾਪੇਮਾਰੀ ਦੌਰਾਨ ਕਈ ਜੂਏਬਾਜ਼ਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਅਤੇ ਕੁਝ ਨਕਦੀ ਵੀ ਬਰਾਮਦ ਕੀਤੀ ਹੈ। ਜਿਵੇਂ ਹੀ ਛਾਪੇਮਾਰੀ ਦੀ ਹਵਾ ਮਿਲੀ ਤਾਂ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ ਅਤੇ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਸਾਰਿਆਂ ਨੂੰ ਫੜ ਲਿਆ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਉਕਤ ਹੋਟਲ 'ਚ ਜੂਏ ਦਾ ਧੰਦਾ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਥੇ ਛਾਪਾ ਮਾਰ ਕੇ ਕਈ ਜੂਏਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਜਲੰਧਰ ਦੇ ਇਸ ਹੋਟਲ 'ਚ ਪੁਲਿਸ ਦਾ ਛਾਪਾ, ਮੌਕੇ 'ਤੇ ਚੱਲ ਰਿਹਾ ਸੀ ਇਹ ਕੰਮ, ਕਈ ਗ੍ਰਿਫਤਾਰ
Saturday, March 02, 2024
0
ਜਲੰਧਰ : ਮਹਾਨਗਰ 'ਚ ਸਥਿਤ ਇਕ ਹੋਟਲ 'ਚ ਪੁਲਸ ਦੀ ਛਾਪੇਮਾਰੀ ਹੋਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਬਸਤੀ ਨੌ ਸਥਿਤ ਇੰਦਰਾ ਪ੍ਰਸਥ ਹੋਟਲ 'ਤੇ ਛਾਪਾ ਮਾਰ ਕੇ ਉਥੇ ਚੱਲ ਰਹੇ ਜੂਏ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪਤਾ ਲੱਗਾ ਹੈ ਕਿ ਪੁਲਸ ਨੇ ਛਾਪੇਮਾਰੀ ਦੌਰਾਨ ਕਈ ਜੂਏਬਾਜ਼ਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ ਅਤੇ ਕੁਝ ਨਕਦੀ ਵੀ ਬਰਾਮਦ ਕੀਤੀ ਹੈ। ਜਿਵੇਂ ਹੀ ਛਾਪੇਮਾਰੀ ਦੀ ਹਵਾ ਮਿਲੀ ਤਾਂ ਉਥੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮਚ ਗਈ ਅਤੇ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਸਾਰਿਆਂ ਨੂੰ ਫੜ ਲਿਆ। ਫਿਲਹਾਲ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਜਾਰੀ ਹੈ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਉਕਤ ਹੋਟਲ 'ਚ ਜੂਏ ਦਾ ਧੰਦਾ ਚੱਲ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਉਥੇ ਛਾਪਾ ਮਾਰ ਕੇ ਕਈ ਜੂਏਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ।
Tags
Share to other apps
