ਸੀਆਈਏ ਸਟਾਫ਼ ਨੂੰ ਮਿਲੀ ਸਫ਼ਲਤਾ, ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਤਸਕਰ ਕਾਬੂ, ਸਾਥੀ ਫ਼ਰਾਰ
Friday, March 01, 2024
0
ਫ਼ਿਰੋਜ਼ਪੁਰ (ਪੱਤਰ ਪ੍ਰੇਰਕ): ਸੂਚਨਾ ਦੇ ਆਧਾਰ ’ਤੇ ਸੀਆਈਏ ਸਟਾਫ਼ ਦੀ ਟੀਮ ਨੇ ਇੱਕ ਹੈਰੋਇਨ ਸਮੱਗਲਰ ਨੂੰ ਸਾਢੇ ਤਿੰਨ ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਦਕਿ ਉਸ ਦਾ ਸਾਥੀ ਫਰਾਰ ਹੋ ਗਿਆ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਹਰੀਸ਼ ਵਾਸੀ ਬਜੀਦਪੁਰ, ਰਾਹੁਲ ਅਤੇ ਬੌਬੀ ਉਰਫ਼ ਗੁੱਲੀ ਵਾਸੀ ਬਸਤੀ ਭੱਟਿਆਂਵਾਲੀ ਮਿਲ ਕੇ ਹੈਰੋਇਨ ਦੀ ਤਸਕਰੀ ਕਰਦੇ ਹਨ ਅਤੇ ਇਲਾਕੇ ਵਿੱਚ ਵੇਚਦੇ ਹਨ। ਪਤਾ ਲੱਗਾ ਕਿ ਤਿੰਨੋਂ ਬਜੀਦਪੁਰ ਤੋਂ ਸ਼ਹਿਰ ਵੱਲ ਆ ਰਹੇ ਸਨ। ਸੂਚਨਾ ਦੇ ਆਧਾਰ 'ਤੇ ਬਸਤੀ ਨਿਜ਼ਾਮਦੀਨ ਨੇੜੇ ਨਾਕਾ ਲਗਾਇਆ ਗਿਆ ਤਾਂ ਉਕਤ ਤਿੰਨ ਵਿਅਕਤੀ ਜੋ ਇਕ ਐਕਟਿਵਾ ਸਕੂਟਰੀ 'ਤੇ ਸ਼ੱਕੀ ਹਾਲਤ 'ਚ ਆ ਰਹੇ ਸਨ, ਪੁਲਸ ਨੂੰ ਦੇਖ ਕੇ ਐਕਟਿਵਾ 'ਤੇ ਪਿੱਛੇ ਬੈਠੇ ਰਾਹੁਲ ਅਤੇ ਬੌਬੀ ਭੱਜ ਗਏ, ਜਦਕਿ ਹਰੀਸ਼ ਨੂੰ ਹਿਰਾਸਤ 'ਚ ਲੈ ਲਿਆ ਗਿਆ। ਤਲਾਸ਼ੀ ਲਈ ਤਾਂ ਉਸ ਕੋਲੋਂ 700 ਰੁਪਏ ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਖ਼ਿਲਾਫ਼ ਥਾਣਾ ਕੁਲਗੜ੍ਹੀ ਵਿੱਚ ਐਨਡੀਪੀਐਸ ਐਕਟ ਦਾ ਪਰਚਾ ਦਰਜ ਕਰਕੇ ਫਰਾਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
Share to other apps

