ਗੈਰ ਕਾਨੂੰਨੀ ਮਾਈਨਿੰਗ ਮਾਮਲੇ 'ਚ ਪੁੱਛਗਿੱਛ ਲਈ ਦਿੱਲੀ ਬੁਲਾਏ ਗਏ ਅਖਿਲੇਸ਼ ਯਾਦਵ ਨੂੰ ਸੀਬੀਆਈ ਨੇ ਭੇਜਿਆ ਸੰਮਨ
Thursday, February 29, 2024
0
ਸੀਬੀਆਈ ਨੇ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੂੰ ਸੰਮਨ ਭੇਜਿਆ ਹੈ। ਸੀਬੀਆਈ ਨੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ ਅਖਿਲੇਸ਼ ਯਾਦਵ ਨੂੰ 29 ਫਰਵਰੀ ਯਾਨੀ ਵੀਰਵਾਰ ਨੂੰ ਪੁੱਛਗਿੱਛ ਲਈ ਦਿੱਲੀ ਬੁਲਾਇਆ ਹੈ। ਹਾਲਾਂਕਿ ਇਸ ਮਾਮਲੇ 'ਚ ਅਖਿਲੇਸ਼ ਗਵਾਹ ਵਜੋਂ ਪੇਸ਼ ਹੋਣਗੇ। 2012-13 'ਚ ਜਦੋਂ ਉਹ ਸੀ.ਐੱਮ ਸਨ ਤਾਂ ਮਾਈਨਿੰਗ ਵਿਭਾਗ ਅਖਿਲੇਸ਼ ਯਾਦਵ ਕੋਲ ਸੀ, ਉਸ ਸਮੇਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਗੰਭੀਰ ਦੋਸ਼ ਲੱਗੇ ਸਨ। ਸੀਬੀਆਈ ਵੱਲੋਂ ਅਖਿਲੇਸ਼ ਯਾਦਵ ਨੂੰ ਭੇਜੇ ਸੰਮਨ ਤੋਂ ਬਾਅਦ ਕਈ ਨੇਤਾਵਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ।
Share to other apps

