ਪੁਲਿਸ ਨੇ ਸ਼ਿਵ ਸੈਨਾ ਯੁਵਾ ਮੋਰਚਾ ਦੇ ਮੁਖੀ ਦੇ ਘਰ ਛਾਪਾ ਮਾਰਿਆ, 6 ਲੋਕਾਂ ਨੂੰ ਕੀਤਾ ਹਿਰਾਸਤ 'ਚ
Wednesday, February 21, 2024
0
ਲੁਧਿਆਣਾ : ਸੀ.ਆਈ.ਏ.1 ਦੀ ਪੁਲਸ ਨੇ ਈਸਾਨਗਰ ਪੁਲੀ ਨੇੜੇ ਸ਼ਿਵ ਸੈਨਾ ਯੁਵਾ ਮੋਰਚਾ ਦੇ ਮੁਖੀ ਦੇ ਘਰ ਛਾਪਾ ਮਾਰ ਕੇ ਸਮਰ ਡਿਸੂਜ਼ਾ ਨੂੰ ਹਿਰਾਸਤ 'ਚ ਲਿਆ ਹੈ। ਇਸ ਛਾਪੇਮਾਰੀ ਵਿੱਚ ਇਲਾਕਾ ਪੁਲੀਸ ਨੂੰ ਕਾਰਵਾਈ ਤੋਂ ਦੂਰ ਰੱਖਿਆ ਗਿਆ। ਇਸ ਮਾਮਲੇ ਸਬੰਧੀ ਜਦੋਂ ਮੈਂ ਥਾਣਾ ਡਵੀਜ਼ਨ ਨੰਬਰ ਤਿੰਨ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਛਾਪੇਮਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸੀਆਈਏ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਛਾਪੇਮਾਰੀ ਕੀਤੀ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਸਮਰ ਡਿਸੂਜ਼ਾ ਦੇ ਘਰ ਕਿਸੇ ਗੱਲ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਸੀ, ਜਦਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਮਰ ਡਿਸੂਜ਼ਾ ਦੇ ਘਰ ਜੂਆ ਖੇਡਿਆ ਜਾ ਰਿਹਾ ਹੈ। ਫਿਲਹਾਲ ਪੁਲਸ ਨੇ ਸਮਰ ਡਿਸੂਜ਼ਾ ਨੂੰ ਹਿਰਾਸਤ 'ਚ ਲੈ ਲਿਆ ਹੈ। ਇਸ ਸਬੰਧੀ ਜਦੋਂ ਸੀ.ਆਈ.ਏ.1 ਦੇ ਇੰਚਾਰਜ ਕੁਲਵੰਤ ਸਿੰਘ ਗਿੱਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸ਼ਿਵ ਸੈਨਾ ਯੁਵਾ ਮੋਰਚਾ ਦੇ ਮੁਖੀ ਦੇ ਘਰ ਨਜਾਇਜ਼ ਗਤੀਵਿਧੀ ਚੱਲ ਰਹੀ ਹੈ। ਪੁਲਿਸ ਨੇ ਗੈਰਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਆਈ.ਏ.1 ਦੀ ਪੁਲਿਸ ਨੂੰ ਮੌਕੇ ਤੋਂ ਕੁਝ ਨਗਦੀ ਵੀ ਬਰਾਮਦਹੋਈ ਹੈ। ਪੁਲੀਸ ਨੇ ਦੇਰ ਰਾਤ ਸਮਰ ਡਿਸੂਜ਼ਾ ਤੇ ਹੋਰਨਾਂ ਖ਼ਿਲਾਫ਼ ਗੈਂਬਲਿੰਗ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Share to other apps

