ਲੁਧਿਆਣਾ (ਅਨਿਲ) : ਲੁਧਿਆਣਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ 6 ਸਾਲਾ ਬੱਚੀ ਅਤੇ 4 ਸਾਲਾ ਲੜਕੇ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਲੇਮ ਟਾਬਰੀ ਥਾਣੇ ਅਧੀਨ ਪੈਂਦੇ ਜਸੀਆ ਚੌਕ ਨੇੜੇ ਸੜਕ ’ਤੇ ਇੱਕ ਬੇਕਾਬੂ ਟਰੱਕ ਨੇ 6 ਸਾਲਾ ਬੱਚੀ ਅਤੇ 4 ਸਾਲਾ ਲੜਕੇ ਨੂੰ ਕੁਚਲ ਦਿੱਤਾ।
ਇਸ ਦੌਰਾਨ 6 ਸਾਲਾ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 4 ਸਾਲਾ ਲੜਕਾ ਗੰਭੀਰ ਰੂਪ 'ਚ ਜ਼ਖਮੀ ਹਸਪਤਾਲ ਲੇਜਾਂਦੇ ਹੋਏ ਮੌਤ ਹੋ ਗਈ। ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਵਿਮਲ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਅਤੇ ਜਵਾਈ ਆਪਣੀ ਲੜਕੀ ਰੀਆ ਅਤੇ ਪੁੱਤਰ ਨਾਲ ਹਾਈਵੇ 'ਤੇ ਜਸੀਆ ਚੌਕ ਜਾ ਰਹੇ ਸਨ। ਇਸ ਦੌਰਾਨ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਟਰੱਕ ਬੇਕਾਬੂ ਹੋ ਕੇ ਉਨ੍ਹਾਂ ਵੱਲ ਨੂੰ ਆਉਣ ਲੱਗਾ। ਇਹ ਦੇਖ ਕੇ ਚੰਦਨ ਕੁਮਾਰ ਅਤੇ ਪੂਜਾ ਕੁਮਾਰੀ ਪਿੱਛੇ ਹਟ ਗਏ ਜਦਕਿ 4 ਸਾਲਾ ਲੜਕਾ-ਲੜਕੀ ਨੂੰ ਟਰੱਕ ਨੇ ਕੁਚਲ ਦਿੱਤਾ, ਲੜਕੀ ਦੇ ਸਰੀਰ ਦੇ ਟੁਕੜੇ-ਟੁਕੜੇ ਹੋ ਗਏ ਜਦਕਿ ਲੜਕਾ ਗੰਭੀਰ ਜ਼ਖਮੀ ਹੋ ਗਿਆ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਵਾਹਨ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਗੰਭੀਰ ਜ਼ਖਮੀ ਲੜਕੇ ਨੂੰ ਇਲਾਜ ਲਈ ਥ੍ਰੀ-ਵ੍ਹੀਲਰ ਵਿਚ ਸਿਵਲ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਤਕ ਪੋਹੰਚਦੇ ਹੋਏ ਉਸਦੀ ਵੀ ਮੌਤ ਹੋ ਗਈ । ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

