ਸਮਾਣਾ : ਕਰੀਬ 50 ਸਾਲਾਂ ਤੋਂ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਬਾਬਾ ਦੇਵਗਿਰੀ ਜੀ ਦੀ ਸਮਾਧ ਵਾਲੀ ਵਿਵਾਦਤ ਥਾਂ ’ਤੇ ਧਾਰਮਿਕ ਚਿੰਨ੍ਹ ਲਗਾਉਣ ਦੀ ਸਿੱਖ ਜਥੇਬੰਦੀਆਂ ਦੇ ਕੁਝ ਆਗੂਆਂ ਦੀ ਅਗਵਾਈ ਹੇਠ ਕਈ ਦਰਜਨ ਵਿਅਕਤੀਆਂ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਪੁਲੀਸ ਪ੍ਰਸ਼ਾਸਨ ਵੱਲੋਂ ਹਿਰਾਸਤ ਵਿੱਚ ਲੈ ਕੇ ਨਾਕਾਮ ਕਰ ਦਿੱਤਾ ਗਿਆ। ਇਸ ਝੜਪ ਦੌਰਾਨ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਜ਼ਿਕਰਯੋਗ ਹੈ ਕਿ ਉਕਤ ਸਥਾਨ 'ਤੇ ਸਮਾਧੀ ਵਾਲੀ ਥਾਂ ਹੋਣ ਕਾਰਨ ਬਾਬਾ ਦੇਵਗਿਰੀ ਦੇ ਪੈਰੋਕਾਰ ਇਸ ਅਸਥਾਨ 'ਤੇ ਆਪਣਾ ਹੱਕ ਸਮਝਦੇ ਹਨ ਜਦਕਿ ਸ੍ਰੀ ਗੁਰਦੁਆਰਾ ਸਿੰਘ ਸਭਾ ਸਮਾਣਾ ਦੇ ਲੋਕ ਇਸ ਜਗ੍ਹਾ 'ਤੇ ਆਪਣੀ ਮਲਕੀਅਤ ਦਾ ਦਾਅਵਾ ਕਰਦੇ ਹਨ | ਇਸ ਸਾਈਟ 'ਤੇ ਦੋਵਾਂ ਧਿਰਾਂ ਵੱਲੋਂ ਆਪਣਾ ਹੱਕ ਜਤਾਉਣ ਕਾਰਨ ਮਾਨਯੋਗ ਹਾਈਕੋਰਟ ਵੱਲੋਂ ਧਾਰਾ 145 ਲਗਾ ਕੇ ਇਸ ਸਾਈਟ ਨੂੰ ਪ੍ਰਸ਼ਾਸਨ ਅਧੀਨ ਕਰ ਦਿੱਤਾ ਗਿਆ ਹੈ |
ਕੁਝ ਮਹੀਨੇ ਪਹਿਲਾਂ ਗੁਰਦੁਆਰਾ ਸਿੰਘ ਸਭਾ ਦੇ ਆਗੂਆਂ ਨੇ ਮਾਣਯੋਗ ਅਦਾਲਤ ਦੇ ਫੈਸਲੇ ਤੋਂ ਬਿਨਾਂ ਵਿਵਾਦਿਤ ਜਗ੍ਹਾ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ 'ਤੇ ਪੁਲਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਵਾਦਿਤ ਜਗ੍ਹਾ ਦੇ ਦੁਆਲੇ ਕੰਡਿਆਲੀ ਤਾਰ ਲਗਾ ਦਿੱਤੀ ਸੀ ਅਤੇ ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਦੋਂ ਵੀਰਵਾਰ ਸਵੇਰ ਤੋਂ ਗੁਰਦੁਆਰਾ ਵਿਖੇ ਇਕੱਠੇ ਹੋਏ ਸਿੱਖ ਜਥੇਬੰਦੀਆਂ ਦੇ ਇਕੱਠ ਬਾਅਦ ਦੁਪਹਿਰ ਵਿਵਾਦਿਤ ਸਥਾਨ 'ਤੇ ਧਾਰਮਿਕ ਚਿੰਨ੍ਹ ਲਗਾਉਣ ਲਈ ਜਾ ਰਹੇ ਸਨ ਤਾਂ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅੰਬੇਡਕਰ ਚੌਕ 'ਚ ਹੀ ਰੋਕ ਦਿੱਤਾ, ਜਿਸ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਸੜਕ 'ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ | ਪੁਲਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵਾਰ-ਵਾਰ ਸਿੱਖ ਆਗੂਆਂ ਨੂੰ ਵਿਵਾਦਿਤ ਥਾਂ 'ਤੇ ਨਾ ਜਾਣ ਦੀ ਅਪੀਲ ਕੀਤੀ ਕਿਉਂਕਿ ਮਾਮਲਾ ਅਦਾਲਤ 'ਚ ਵਿਚਾਰ ਅਧੀਨ ਹੈ, ਪਰ ਜਦੋਂ ਅਪੀਲ ਨਾ ਮੰਨੀ ਗਈ ਤਾਂ ਪੁਲਿਸ ਨੇ ਧਰਨਾ ਦੇਣ ਆਏ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ

