ਸਟਾਰ ਕਬੱਡੀ ਖਿਡਾਰੀ ਸੋਹਣ ਸਿੰਘ ਉਰਫ਼ ਪੰਮਾ ਬੋਨਕਰ ਗੁੱਜਰਾਂ 'ਤੇ ਥਾਣਾ ਕੂੰਮਕਲਾਂ ਅਧੀਨ ਆਉਂਦੇ ਇਲਾਕੇ 'ਚ ਕਿਰਪਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ | ਇਸ ਮਾਮਲੇ ਸਬੰਧੀ ਥਾਣਾ ਸਦਰ ਵਿੱਚ ਦਿੱਤੇ ਬਿਆਨਾਂ ਵਿੱਚ ਪਠਾਨ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਬੋਕੜ ਗੁੱਜਰਾਂ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ 20 ਜਨਵਰੀ ਨੂੰ ਆਪਣੇ ਭਰਾ ਸੋਹਣ ਸਿੰਘ ਉਰਫ਼ ਪੰਮਾ ਬੋਕੜ ਗੁੱਜਰਾਂ ਦੇ ਵਿਆਹ ਸਮਾਗਮ ਵਿੱਚ ਜਾ ਰਿਹਾ ਸੀ। ਰਸਤੇ 'ਚ ਪਹਿਲਾਂ ਤੋਂ ਯੋਜਨਾ ਬਣਾ ਕੇ ਇਨੋਵਾ ਕਾਰ 'ਚ ਬੈਠੇ ਕਰੀਬ 8 ਵਿਅਕਤੀਆਂ ਨੇ ਉਸ ਦੇ ਭਰਾ ਪੰਮਾ ਬੋਕਰ ਗੁੱਜਰਾਂ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਜਿਨ੍ਹਾਂ ਦੀ ਸ਼ਨਾਖਤ ਗੁਲਾਬ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਹੈਦਰ ਨਗਰ, ਅਮਨੀ ਪੁੱਤਰ ਕੁਲਵੰਤ ਸਿੰਘ ਪਿੰਡ ਮਾਛੀਆਂ ਕਲਾਂ, ਗੁਰਦੀਪ ਸਿੰਘ ਪੁੱਤਰ ਸ਼ਮਸੇਰ ਸਿੰਘ, ਸੰਦੀਪ ਸਿੰਘ ਪੁੱਤਰ ਸ਼ਮਸੇਰ ਸਿੰਘ ਪਿੰਡ ਮਾਛੀਆਂ ਖੁਰਦ, ਵਿੱਕੀ ਪੁੱਤਰ ਜਗਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਭੱਲਾ ਲੁਧਿਆਣਾ ਅਤੇ ਹੋਰ।2 ਵਿਅਕਤੀ ਅਣਪਛਾਤੇ ਦੱਸੇ ਜਾਂਦੇ ਹਨ।
ਪੰਜਾਬ ਦੇ ਸਟਾਰ ਕਬੱਡੀ ਖਿਡਾਰੀ 'ਤੇ ਜਾਨਲੇਵਾ ਹਮਲਾ, ਪੁਲਿਸ ਕਰ ਰਹੀ ਹੈ ਮੁਲਜ਼ਮ ਦੀ ਭਾਲ
Friday, January 26, 2024
0
ਸਟਾਰ ਕਬੱਡੀ ਖਿਡਾਰੀ ਸੋਹਣ ਸਿੰਘ ਉਰਫ਼ ਪੰਮਾ ਬੋਨਕਰ ਗੁੱਜਰਾਂ 'ਤੇ ਥਾਣਾ ਕੂੰਮਕਲਾਂ ਅਧੀਨ ਆਉਂਦੇ ਇਲਾਕੇ 'ਚ ਕਿਰਪਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ | ਇਸ ਮਾਮਲੇ ਸਬੰਧੀ ਥਾਣਾ ਸਦਰ ਵਿੱਚ ਦਿੱਤੇ ਬਿਆਨਾਂ ਵਿੱਚ ਪਠਾਨ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਪਿੰਡ ਬੋਕੜ ਗੁੱਜਰਾਂ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ 20 ਜਨਵਰੀ ਨੂੰ ਆਪਣੇ ਭਰਾ ਸੋਹਣ ਸਿੰਘ ਉਰਫ਼ ਪੰਮਾ ਬੋਕੜ ਗੁੱਜਰਾਂ ਦੇ ਵਿਆਹ ਸਮਾਗਮ ਵਿੱਚ ਜਾ ਰਿਹਾ ਸੀ। ਰਸਤੇ 'ਚ ਪਹਿਲਾਂ ਤੋਂ ਯੋਜਨਾ ਬਣਾ ਕੇ ਇਨੋਵਾ ਕਾਰ 'ਚ ਬੈਠੇ ਕਰੀਬ 8 ਵਿਅਕਤੀਆਂ ਨੇ ਉਸ ਦੇ ਭਰਾ ਪੰਮਾ ਬੋਕਰ ਗੁੱਜਰਾਂ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ। ਜਿਨ੍ਹਾਂ ਦੀ ਸ਼ਨਾਖਤ ਗੁਲਾਬ ਸਿੰਘ ਪੁੱਤਰ ਗੁਰਦੇਵ ਸਿੰਘ ਪਿੰਡ ਹੈਦਰ ਨਗਰ, ਅਮਨੀ ਪੁੱਤਰ ਕੁਲਵੰਤ ਸਿੰਘ ਪਿੰਡ ਮਾਛੀਆਂ ਕਲਾਂ, ਗੁਰਦੀਪ ਸਿੰਘ ਪੁੱਤਰ ਸ਼ਮਸੇਰ ਸਿੰਘ, ਸੰਦੀਪ ਸਿੰਘ ਪੁੱਤਰ ਸ਼ਮਸੇਰ ਸਿੰਘ ਪਿੰਡ ਮਾਛੀਆਂ ਖੁਰਦ, ਵਿੱਕੀ ਪੁੱਤਰ ਜਗਪਾਲ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਭੱਲਾ ਲੁਧਿਆਣਾ ਅਤੇ ਹੋਰ।2 ਵਿਅਕਤੀ ਅਣਪਛਾਤੇ ਦੱਸੇ ਜਾਂਦੇ ਹਨ।
Share to other apps