ਖੰਨਾ 'ਚ ਸ਼ਰਾਬੀ ASI ਨੇ ਹੰਗਾਮਾ ਮਚਾਇਆ। ਉਸ ਨੇ ਆਪਣੇ ਹੀ SHO ਨੂੰ ਗਾਲ੍ਹਾਂ ਵੀ ਕੱਢੀਆਂ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਜਿਸ ਕਾਰਨ ASI ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਿਟੀ ਥਾਣੇ ਦੇ ASI ਸੂਰਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਿਸ ਦੀ ਸ਼ਿਕਾਇਤ SHO ਹੇਮੰਤ ਮਲਹੋਤਰਾ ਨੂੰ ਮਿਲੀ। SHO ਥਾਣਾ ਮੁਣਸ਼ੀ ਦੇ ਨਾਲ ASI ਸੂਰਜਦੀਨ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲੈ ਗਏ। ASI ਨੇ ਉਥੇ ਐਮਰਜੈਂਸੀ ਵਾਰਡ ਵਿੱਚ ਕਾਫੀ ਹੰਗਾਮਾ ਕੀਤਾ। SHO ਨਾਲ ਬਦਸਲੂਕੀ ਵੀ ਕੀਤੀ, ਤਕਰਾਰ ਵੀ ਹੋਈ। ਜਿਸ ਤੋਂ ਬਾਅਦ DSP ਰਾਜੇਸ਼ ਕੁਮਾਰ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ।
DSP ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ASI ਨੇ ਡਿਊਟੀ ਦੌਰਾਨ ਬਹੁਤ ਗਲਤ ਕੰਮ ਕੀਤੇ ਹਨ। ਇਹ ਅਨੁਸ਼ਾਸਨ ਤੋੜਨ ਅਤੇ ਵਿਭਾਗ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ। ਇਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

