ਪੰਜਾਬ 'ਚ ਫਾਇਰਿੰਗ, ਮੋਟਰਸਾਈਕਲ ਦੇ ਸ਼ੋਅਰੂਮ 'ਚ ਚੱਲੀ ਗੋਲੀ, 1 ਦੀ ਮੌਤ
Tuesday, January 30, 2024
0
ਦਸੂਹਾ : ਪੰਜਾਬ ਦੇ ਦਸੂਹਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਸੂਹਾ 'ਚ ਮੋਟਰਸਾਈਕਲ ਦੇ ਸ਼ੋਅਰੂਮ 'ਚ ਗੋਲੀ ਚੱਲਣ ਕਾਰਨ ਇਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਗੋਲੀ ਲਾਇਸੰਸੀ ਹਥਿਆਰ ਤੋਂ ਚਲਾਈ ਗਈ ਸੀ। ਪਰ ਗੋਲੀ ਕਿਨ੍ਹਾਂ ਹਾਲਾਤਾਂ 'ਚ ਚਲਾਈ ਗਈ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਗੋਲੀਬਾਰੀ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਹੈ। ਫਿਲਹਾਲ ਪੁਲਸ ਟੀਮ ਮੌਕੇ 'ਤੇ ਪਹੁੰਚ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
Tags
Share to other apps

