ਸ਼੍ਰੀ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਸਰਾਭਾਂ ਵਿੱਚ ਮਿਤੀ 18/12/23 ਨੂੰ C.T ਸਕੈਨ ਪ੍ਰਾਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਇੱਕ ਵਿਸ਼ਾਲ ਮੈਡੀਕਲ ਕੈੰਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੈਡੀਕਲ ਸਰਜਰੀ, ਛਾਤੀ ਦੇ ਰੋਗਾਂ ਦੇ, ਬੱਚਿਆਂ ਦੇ, ਹੱਡੀਆਂ ਦੇ , ਮਾਨਸਿਕ ਰੋਗਾਂ ਦੇ, ਪੇਟ ਦੀਆਂ ਅੰਤੜੀਆਂ ਦੇ ਅਤੇ ਔਰਤਾਂ ਦੇ ਰੋਗਾਂ ਦੇ ਮਾਹਰ ਡਾਕਟਰਾਂ ਨੇ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੀਤਾ।
ਕੈੰਪ ਵਿੱਚ ਲਗਭਗ 350 ਮਰੀਜ਼ਾਂ ਦੀ ਜਾਂਚ ਕੀਤੀ ਗਈ। ਕੈੰਪ ਵਿੱਚ ਡਾਕਟਰਾਂ ਦੀ ਰਾਏ ਮੁਤਾਬਕ 40 ਅਲਟਰਾਸਾਊਂਡ ਅਤੇ ਵੱਖ ਵੱਖ ਮਰੀਜ਼ਾਂ ਦੇ ਟੈਸਟ ਅੱਧ ਮੁੱਲ ਵਿੱਚ ਕੀਤੇ ਗਏ।
ਵੱਖ ਵੱਖ ਅਪਰੇਸ਼ਨਾਂ ਲਈ ਜਰੂਰਤਮੰਦ ਚੁਣੇ ਗਏ ਮਰੀਜ਼ਾਂ ਦੇ ਲਗਭਗ 30 ਅਪ੍ਰੇਸ਼ਨ ਅੱਧ ਮੁੱਲ ਤੇ ਕੀਤੇ ਜਾਣਗੇ।
ਕੈੰਪ ਦਾ ਉਦਘਾਟਨ ਸੰਸਥਾ ਚੈਰੀਟੇਬਲ ਟਰੱਸਟ ਮੈਮਬਰਾਂ ਅਤੇ ਮਾਨਯੋਗ਼ ਸ਼ਖ਼ਸੀਅਤ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ।
ਇਸ ਮੌਕੇ ਤੇ ਸੰਸਥਾ ਦੇ ਐਕਟਿਵ ਮੈਮਬਰ ਸ਼੍ਰੀਮਤੀ ਪਰਮਜੀਤ ਕੌਰ ਪੰਧੇਰ, ਵਾਈਸ ਚੇਅਰਮੈਨ ਸ. ਅਵਤਾਰ ਸਿੰਘ ਗਰੇਵਾਲ, ਅਮਰੀਕ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੇਵਾਲ ਸ਼ਾਮਲ ਸਨ।


.jpeg)
