ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦਾ ਵਿਆਹ ਵੀਰਵਾਰ ਨੂੰ ਪਟਿਆਲਾ ਦੀ ਇਨਾਇਤ ਨਾਲ ਹੋਇਆ। ਇਸ ਦੌਰਾਨ ਉਸ ਦੀ ਭੈਣ ਰਾਬੀਆ ਨੇ ਕਰਨ ਦੇ ਸਿਰ 'ਤੇ ਸਿਹਰਾ ਸਜਾਇਆ। ਕਰਨ ਦਾ ਆਨੰਦ ਕਾਰਜ ਪਟਿਆਲਾ ਵਿਖੇ ਹੋਇਆ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਗੀਤਾਂ 'ਤੇ ਡਾਂਸ ਕਰਦੇ ਨਜ਼ਰ ਆਏ।
ਸ਼ਾਮ ਨੂੰ ਨੀਮਰਾਣਾ ਹੋਟਲ, ਪਟਿਆਲਾ ਵਿਖੇ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਰਾਜਨੀਤੀ, ਫਿਲਮ ਅਤੇ ਕ੍ਰਿਕਟ ਜਗਤ ਦੀਆਂ ਕਈ ਹਸਤੀਆਂ ਸ਼ਾਮਲ ਹੋ ਸਕਦੀਆਂ ਹਨ।
ਕਰਨ ਦੀ ਪਤਨੀ ਪਟਿਆਲਾ ਦੇ ਮਸ਼ਹੂਰ ਸ਼ਖ਼ਸੀਅਤ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

