HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ASI ਅਤੇ ਵਕੀਲ ਦੀ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਹੋਈ ਝ'ੜਪ, ਪੜੋ ਪੂਰੀ ਖ਼ਬਰ

Jaspreet Kaur
0


ਲੁਧਿਆਣਾ ਦੇ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਦੇਰ ਰਾਤ 10 ਵਜੇ ਵਕੀਲਾਂ ਅਤੇ ਪੁਲਿਸ ਮੁਲਾਜ਼ਮਾਂ ਵਿੱਚ ਝੜਪ ਹੋ ਗਈ। ਦੋਵਾਂ ਨੇ ਇੱਕ ਦੂਜੇ ਨੂੰ ਲੱਤਾਂ ਅਤੇ ਮੁੱਕੇ ਮਾਰੇ। ਇੱਥੋਂ ਤੱਕ ਕਿ ਇੱਕ ਦੂਜੇ ਦੀਆਂ ਪੱਗਾਂ ਵੀ ਲਾਹ ਦਿੱਤੀਆਂ ਗਈਆਂ। ਇੰਨਾ ਹੀ ਨਹੀਂ ਪੁਲਿਸ ਮੁਲਾਜ਼ਮਾਂ ਨੇ ਵਕੀਲ ਦੀ ਪੱਗ ਲਾਹ ਦਿੱਤੀ ਅਤੇ ਵਾਲਾਂ ਤੋਂ ਖਿੱਚ ਕੇ ਐਮਰਜੈਂਸੀ ਰੂਮ ਵਿੱਚ ਲੈ ਗਏ।

ਇਸ ਨਾਲ ਹਸਪਤਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਐਮਰਜੈਂਸੀ ਵਿੱਚ ਦਾਖ਼ਲ ਮਰੀਜ਼ ਇਧਰ-ਉਧਰ ਭੱਜਣ ਲੱਗੇ। ਮਾਮਲਾ ਵਧਦਾ ਦੇਖ ਕੇ ਐਮਰਜੈਂਸੀ ਗਾਰਡ ਨੇ ਤੁਰੰਤ ਮੁੱਖ ਗੇਟ ਬੰਦ ਕਰ ਦਿੱਤਾ। ਇਸ ਹੰਗਾਮੇ ਕਾਰਨ ਡਾਕਟਰ ਵੀ ਡਰ ਗਏ। ਅੱਧੇ ਘੰਟੇ ਤੋਂ ਵੱਧ ਸਮੇਂ ਤੱਕ ਐਮਰਜੈਂਸੀ ਵਿੱਚ ਲੜਾਈ ਚਲਦੀ ਰਹੀ। ਲੋਕਾਂ ਨੇ ਪੁਲਿਸ ਮੁਲਾਜ਼ਮ ਅਤੇ ਵਕੀਲ ਵਿਚਾਲੇ ਹੋਈ ਝੜਪ ਦੀ ਵੀਡੀਓ ਵੀ ਬਣਾਈ।

ਇਸ ਸਬੰਧੀ ਸੂਚਨਾ ਮਿਲਣ ’ਤੇ ਚੌਂਕੀ ਸਿਵਲ ਹਸਪਤਾਲ ਦੀ ਪੁਲਿਸ ਅਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਏਸੀਪੀ ਸੁਖਨਾਜ਼ ਸਿੰਘ ਵੀ ਮੌਕੇ ’ਤੇ ਪੁੱਜੇ।

ਇਸ ਤੋਂ ਬਾਅਦ ਵਕੀਲ ਸੁਖਵਿੰਦਰ ਨੂੰ ਚੌਂਕੀ ਸਿਵਲ ਹਸਪਤਾਲ ਦੀ ਪੁਲਿਸ ਗੱਡੀ ਵਿੱਚ ਥਾਣਾ ਡਵੀਜ਼ਨ ਨੰਬਰ 2 ਵਿੱਚ ਲਿਜਾਇਆ ਗਿਆ। ਇਸ ਦੌਰਾਨ ਕਈ ਵਕੀਲ ਥਾਣੇ ਵਿੱਚ ਇਕੱਠੇ ਹੋ ਗਏ। ਵਕੀਲਾਂ ਨੇ SHO ਅੰਮ੍ਰਿਤਪਾਲ ਸ਼ਰਮਾ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ। ਪੁਲਿਸ ਨੇ ਰਾਤ 12 ਵਜੇ ਸੁਖਵਿੰਦਰ ਸਿੰਘ ਦਾ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਇਆ।

ਐਡਵੋਕੇਟ ਸੁਖਵਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਹ ਆਪਣੇ ਮੁਨਸ਼ੀ ਪ੍ਰੇਮ ਸਿੰਘ ਨਾਲ ਸਿਵਲ ਹਸਪਤਾਲ ਆਏ ਸਨ। ਪ੍ਰੇਮ ਸਿੰਘ ਦਾ ਆਪਣੇ ਪਰਿਵਾਰ ਨਾਲ ਕੁਝ ਪਰਿਵਾਰਕ ਝਗੜਾ ਚੱਲ ਰਿਹਾ ਹੈ। ਉਸ 'ਤੇ ਹਮਲਾ ਕੀਤਾ ਗਿਆ। ਡਾਕਟਰ ਮੈਡੀਕਲ ਕਰ ਰਿਹਾ ਸੀ। ਫਿਰ ਇੱਕ ASI ਇੱਕ ਅਪਰਾਧੀ ਨਾਲ ਡਾਕਟਰ ਦੇ ਕਮਰੇ ਵਿੱਚ ਦਾਖਲ ਹੋਣ ਲੱਗਾ। ਉਸ ASI ਨੇ ਅਧਿਕਾਰ ਦਿਖਾਉਂਦੇ ਹੋਏ ਉਨ੍ਹਾਂ ਨੂੰ ਪਹਿਲਾਂ ਅਪਰਾਧੀ ਦੀ ਡਾਕਟਰੀ ਜਾਂਚ ਕਰਵਾਉਣ ਲਈ ਕਿਹਾ। ਪੁਲੀਸ ਮੁਲਾਜ਼ਮ ਇਸ ਮਾਮਲੇ ’ਤੇ ਅੜੇ ਰਹੇ।

ਭਾਟੀਆ ਨੇ ਦੱਸਿਆ ਕਿ ਉਸ ਨੇ ASI ਨੂੰ ਸਿਰਫ ਇੰਨਾ ਹੀ ਕਿਹਾ ਸੀ ਕਿ ਉਸ ਨੂੰ ਮੈਡੀਕਲ ਕਰਵਾਉਣ 'ਤੇ ਕੋਈ ਇਤਰਾਜ਼ ਨਹੀਂ ਹੈ, ਪਰ ਇਸ 'ਤੇ ASI ਗੁੱਸੇ 'ਚ ਆ ਗਿਆ ਅਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ASI ਨੇ ਉਸ ’ਤੇ ਹੱਥ ਚੱਕਿਆ।

ਭਾਟੀਆ ਨੇ ਦੱਸਿਆ ਕਿ ASI ਨੇ ਉਸ ਨਾਲ ਦੁਰਵਿਵਹਾਰ ਕੀਤਾ ਅਤੇ ਕੁੱਟਮਾਰ ਕੀਤੀ। ਉਹ ਇਸ ਮਾਮਲੇ ਸਬੰਧੀ ਵਕੀਲ ਭਾਈਚਾਰੇ ਕੋਲ ਜਾਣਗੇ। ਇਸ ਮੁੱਦੇ ਨੂੰ ਬਾਰ ਕੌਂਸਲ ਵਿੱਚ ਉਠਾਉਣਗੇ। ਉਨ੍ਹਾਂ ਕਿਹਾ ਕਿ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨਾਲ ਕੁੱਟਮਾਰ ਕਰਨ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ACP ਸੁਖਨਾਜ਼ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਵੀਡੀਓ ਅਤੇ ਹੋਰ CCTV ਦੇ ਆਧਾਰ 'ਤੇ ਜੋ ਵੀ ਦੋਸ਼ੀ ਹੋਵੇਗਾ, ਉਸ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Tags

Post a Comment

0 Comments
Post a Comment (0)
Back To Top