ਸੋਨਾ ਅੱਜ ਯਾਨੀ ਸੋਮਵਾਰ (4 ਦਸੰਬਰ) ਨੂੰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ। ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (IBJA) ਦੀ ਵੈੱਬਸਾਈਟ ਮੁਤਾਬਕ 10 ਗ੍ਰਾਮ ਸੋਨਾ 1,077 ਰੁਪਏ ਮਹਿੰਗਾ ਹੋ ਗਿਆ ਹੈ ਅਤੇ 63,805 ਰੁਪਏ 'ਚ ਵਿਕ ਰਿਹਾ ਹੈ। ਇਸ ਤੋਂ ਪਹਿਲਾਂ 1 ਦਸੰਬਰ ਨੂੰ ਸੋਨੇ ਨੇ ਆਪਣੀ ਸਭ ਤੋਂ ਉੱਚੀ ਕੀਮਤ ਬਣਾਈ ਸੀ। ਉਦੋਂ ਇਸ ਦੀ ਕੀਮਤ 62,728 ਰੁਪਏ ਪ੍ਰਤੀ 10 ਗ੍ਰਾਮ ਸੀ।
HDFC ਸਕਿਓਰਿਟੀਜ਼ ਦੇ ਕਮੋਡਿਟੀ ਅਤੇ ਕਰੰਸੀ ਮੁਖੀ ਅਨੁਜ ਗੁਪਤਾ ਮੁਤਾਬਕ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਅਤੇ ਸੋਨੇ ਦੀ ਮੰਗ ਵਧਣ ਲੱਗੀ ਹੈ। ਇਸ ਤੋਂ ਇਲਾਵਾ ਚੀਨ ਦੀ ਰਹੱਸਮਈ ਬਿਮਾਰੀ ਤੋਂ ਵੀ ਲੋਕ ਡਰੇ ਹੋਏ ਹਨ। ਇਸ ਤੋਂ ਸੋਨੇ ਨੂੰ ਸਮਰਥਨ ਮਿਲ ਰਿਹਾ ਹੈ। ਅਜਿਹੇ 'ਚ ਅਗਲੇ ਇਕ ਸਾਲ 'ਚ ਸੋਨਾ 67 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦਾ ਹੈ।

