ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਬਣਨਗੇ। ਅਕਾਲੀ ਦਲ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੀ ਪ੍ਰਧਾਨਗੀ 'ਤੇ ਮਨਜ਼ੂਰੀ ਦੀ ਅੰਤਿਮ ਮੋਹਰ ਮਹਾਸਭਾ 'ਚ ਲਗੇਗੀ ਪਰ ਉਨ੍ਹਾਂ ਦੀ ਜਿੱਤ ਯਕੀਨੀ ਹੈ। ਚਰਚਾ ਹੈ ਕਿ ਅਕਾਲੀ ਮੁਖੀ ਸੁਖਬੀਰ ਬਾਦਲ ਨੇ ਵਫ਼ਾਦਾਰੀ ਬਦਲੇ ਐਡਵੋਕੇਟ ਧਾਮੀ ਨੂੰ ਇਹ ਮੌਕਾ ਦਿੱਤਾ ਹੈ।
ਇਸ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵਨ ਟੂ ਵਨ ਮੀਟਿੰਗ ਕੀਤੀ ਹੈ। ਜਿਸ ਵਿੱਚ ਸਾਰਿਆਂ ਨੇ ਐਡਵੋਕੇਟ ਧਾਮੀ ਦੇ ਕੰਮ 'ਤੇ ਪੂਰਾ ਭਰੋਸਾ ਪ੍ਰਗਟਾਇਆ ਹੈ। ਸ਼੍ਰੋਮਣੀ ਕਮੇਟੀ ਦੀਆਂ ਸਾਲਾਨਾ ਚੋਣਾਂ ਕੱਲ੍ਹ ਯਾਨੀ ਬੁੱਧਵਾਰ ਨੂੰ ਹੋਣਗੀਆਂ।

