ਜਲੰਧਰ : ਸਾਬਕਾ ਵਿਧਾਇਕ ਸਰਬਜੀਤ ਮੱਕੜ ਖਿਲਾਫ ਉਨ੍ਹਾਂ ਦੇ ਹੀ ਭਰਾ ਨੇ ਬਗਾਵਤ ਸ਼ੁਰੂ ਕਰ ਦਿੱਤੀ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਸਰਬਜੀਤ ਮੱਕੜ ਦੇ ਭਰਾ ਭੁਪਿੰਦਰ ਨੇ ਸਰਬਜੀਤ ਮੱਕੜ 'ਤੇ ਕਈ ਗੰਭੀਰ ਦੋਸ਼ ਲਾਏ ਹਨ। ਭੁਪਿੰਦਰ ਨੇ ਪ੍ਰੈੱਸ ਕਾਨਫਰੰਸ ਕਰਕੇ ਭਰਾ ਸਰਬਜੀਤ ਸਿੰਘ ਅਤੇ ਦਵਿੰਦਰ ਸਿੰਘ 'ਤੇ ਨਕੋਦਰ ਚੌਕ ਨੇੜੇ ਸਥਿਤ ਪੈਟਰੋਲ ਪੰਪ 'ਤੇ ਕਬਜ਼ਾ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਭੁਪਿੰਦਰ ਸਿੰਘ ਨੇ ਦੋਸ਼ ਲਗਾਉਂਦੇ ਹੋਏ ਉਸ ਨੇ ਕਿਹਾ ਕਿ ਉਸ ਨੂੰ ਕਿਸੇ ਬਹਾਨੇ ਬੁਲਾ ਕੇ ਪੈਟਰੋਲ ਪੰਪ 'ਤੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦਾ ਪਿਸਤੌਲ ਅਤੇ 50 ਹਜ਼ਾਰ ਰੁਪਏ ਖੋਹ ਲਏ। ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਪੂਰਾ ਸਹਿਯੋਗ ਦਿੱਤਾ।
ਭੁਪਿੰਦਰ ਨੇ ਦੋਸ਼ ਲਾਇਆ ਕਿ ਇੰਨਾ ਹੀ ਨਹੀਂ ਉਸ ਨੇ ਚੋਣਾਂ ਦੌਰਾਨ ਕਰੋੜਾਂ ਰੁਪਏ ਦੇ ਕੇ ਉਸ ਦੀ ਮਦਦ ਕੀਤੀ ਅਤੇ ਇੰਨਾ ਹੀ ਨਹੀਂ ਭੁਪਿੰਦਰ ਨੇ ਸਰਬਜੀਤ ਮੱਕੜ ਦੀ ਮਾਲਕੀ ਵਾਲੀਆਂ ਗੱਡੀਆਂ ’ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸਰਬਜੀਤ ਮੱਕੜ ਦੀ ਮਾਲਕੀ ਵਾਲੀਆਂ ਤਿੰਨ ਗੱਡੀਆਂ ਵੀ ਉਨ੍ਹਾਂ ਵੱਲੋਂ ਦਿੱਤੀਆਂ ਗਈਆਂ ਹਨ, ਜਿਨ੍ਹਾਂ ਦੇ ਪੈਸੇ ਅਜੇ ਸਰਬਜੀਤ ਮੱਕੜ ਵੱਲੋਂ ਅਦਾ ਨਹੀਂ ਕੀਤੇ ਗਏ। ਇਸ ਦੌਰਾਨ ਭੁਪਿੰਦਰ ਨੇ ਪੁਲੀਸ ਦੀ ਕਾਰਗੁਜ਼ਾਰੀ ’ਤੇ ਵੀ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪਤਾ ਨਹੀਂ ਪੁਲੀਸ ਸਰਬਜੀਤ ਮੱਕੜ ਖ਼ਿਲਾਫ਼ ਕੋਈ ਕਾਰਵਾਈ ਕਰਨ ਤੋਂ ਕਿਉਂ ਝਿਜਕ ਰਹੀ ਹੈ। ਆਖਿਰ ਕਿਸ ਦੇ ਦਬਾਅ ਕਾਰਨ ਪੁਲਿਸ ਸਰਬਜੀਤ ਮੱਕੜ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।

