HOME PUNJAB DELHI CRIME FILMY TADKA HEALTH DHARMIK POLITICS NATIONAL WORLD ENTERTAINMENT TOP VIDEOS BIG STORIES PHOTO GALLERY

ਡਾਂ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਲਿਬੜਾ ਵਿੱਚ ਭਾਰਤੀ ਸੰਵਿਧਾਨ ਦਿਵਸ ਮਨਾਇਆ

dailypublicnews01
0
ਡਾਂ ਅੰਬੇਡਕਰ ਮਿਸ਼ਨ ਸੁਸਾਇਟੀ  ਵੱਲੋਂ ਭਾਰਤੀ ਸੰਵਿਧਾਨ 
ਦਿਵਸ ਮਨਾਇਆ ਗਿਆ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ  ( ਰਜਿ: ) ਪੰਜਾਬ , ਖੰਨਾ ਵੱਲੋਂ ਭਾਰਤੀ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਪਹਿਲਾ ਲੜੀਵਾਰ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਿਬੜਾ ਵਿਖੇ  ਸੁਸਾਇਟੀ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿੱਚ ਮੁੱਖ ਬੁਲਾਰੇ ਵਜੋਂ ਐਡਵੋਕੇਟ ਜਸਪ੍ਰੀਤ ਸਿੰਘ ਕਲਾਲਮਾਜਰਾ ਨੇ ਸ਼ਿਰਕਤ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬੋਲਦਿਆਂਂ  ਸੁਸਾਇਟੀ ਦੇ ਸਰਪ੍ਰਸਤ ਪ੍ਰਿੰਸੀਪਲ ਜਸਵੰਤ ਸਿੰਘ ਮਿੱਤਰ ਨੇ ਡਾਕਟਰ ਅੰਬੇਡਕਰ ਜੀ ਦੁਆਰਾ ਕੀਤੇ ਸਮਾਜ ਪ੍ਰਤੀ  ਕੰਮਾਂ ਬਾਰੇ  ਜਾਣਕਾਰੀ ਦਿੱਤੀ 
ਮੁੱਖ ਬੁਲਾਰੇ ਵਜੋਂ ਬੋਲਦੇ ਹੋਏ ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ ਨੇ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸ਼ੁਰੂਆਤੀ ਸੰਘਰਸ਼ ਬਾਰੇ ਅਤੇ ਭਾਰਤੀ ਸੰਵਿਧਾਨ ਦੀ ਸਿਰਜਣਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾਂ ਬਹੁਤ ਹੀ ਭਿਆਨਕ ਅਤੇ ਬੁਰੇ ਹਾਲਾਤਾਂ ਵਿੱਚ ਡਾਕਟਰ ਅੰਬੇਡਕਰ ਜੀ ਨੇ ਸ਼ੁਰੂਆਤੀ ਪੜ੍ਹਾਈ ਕਰਨ ਉਪਰੰਤ ਅਲੱਗ ਅਲੱਗ ਦੇਸ਼ਾਂ ਵਿੱਚ ਆਪਣੀ ਕਰੜੀ ਮਿਹਨਤ ਅਤੇ  ਕਾਬਲੀਅਤ ਦੇ ਬਲਬੂਤੇ ਉੱਤੇ ਉੱਚ ਡਿਗਰੀਆਂ ਪ੍ਰਾਪਤ ਕੀਤੀਆਂ ਉਹਨਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਅੰਬੇਡਕਰ ਸਾਹਿਬ ਇਕੱਲੇ ਨੀਵੀਆਂ ਜਾਤਾਂ ਦੇ ਮਸੀਹਾ ਹੀ ਨਹੀਂ ਸਨ ਸਗੋਂ ਉਨਾਂ ਨੇ ਸਾਰੀਆਂ ਜਾਤਾਂ ਲਈ ਬਰਾਬਰ ਕਾਰਜ ਕੀਤੇ । ਉਹਨਾਂ ਅੱਗੇ ਦੱਸਿਆ ਕਿ ਸਮੁੱਚੀ ਨਾਰੀ ਜਾਤੀ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਉਣ ਵਿੱਚ ਸਭ ਤੋਂ ਵੱਡਾ  ਅਤੇ ਅਹਿਮ ਯੋਗਦਾਨ ਭਾਰਤ ਰਤਨ ਡਾਕਟਰ ਅੰਬੇਡਕਰ ਜੀ ਦਾ ਰਿਹਾ , ਉਹਨਾਂ ਅੱਗੇ ਕਿਹਾ ਕਿ ਡਾਕਟਰ ਅੰਬੇਡਕਰ ਸਾਹਿਬ ਨੂੰ ਸਿਰਫ ਇੱਕ ਵਰਗ ਤੱਕ ਸੀਮਤ ਰੱਖਣਾ ਉਸ ਮਹਾਨ ਰਹਿਬਰ ਨਾਲ ਬੇਇਨਸਾਫੀ ਹੈ ਕਿਉਂਕਿ ਉਹਨਾਂ ਨੇ ਸਮੁੱਚੇ ਭਾਰਤ ਦੀਆਂ ਸਾਰੀਆਂ ਜਾਤਾਂ ਲਈ ਅਹਿਮ ਕਾਰਜ ਕੀਤੇ ਅਤੇ ਅੱਜ ਦੇ ਆਧੁਨਿਕ ਭਾਰਤ ਦੀ ਉਹਨਾਂ ਦੁਆਰਾ ਹੀ ਨੀਂਹ ਰੱਖੀ ਗਈ । ਭਾਰਤੀ ਸੰਵਿਧਾਨ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਕਲਾਲਮਾਜਰਾ ਨੇ ਦੱਸਿਆ ਕਿ ਕਿਸ ਤਰ੍ਹਾਂ ਡਾਕਟਰ ਅੰਬੇਡਕਰ ਜੀ ਨੇ ਸਮੁੱਚੇ ਵਿਸ਼ਵ ਦੇ ਅਲੱਗ ਅਲੱਗ ਦੇਸ਼ਾਂ ਦੇ ਸੰਵਿਧਾਨਾਂ ਦਾ ਬਹੁਤ ਹੀ ਬਰੀਕੀ ਨਾਲ ਅਧਿਐਨ ਕਰਨ ਉਪਰੰਤ ਆਪਣੀ ਅਣਥੱਕ ਮਿਹਨਤ ਅਤੇ ਲਗਨ ਨਾਲ ਭਾਰਤ ਨੂੰ ਵਿਸ਼ਵ ਦਾ ਸਭ ਤੋਂ ਮਹਾਨ ਸੰਵਿਧਾਨ ਲਿਖ ਕੇ ਦਿੱਤਾ  । ਕਲਾਲ ਮਾਜਰਾ ਨੇ ਸੰਵਿਧਾਨ ਵਿੱਚ ਜੋ ਜੋ ਸਾਨੂੰ ਅਧਿਕਾਰ ਦਿੱਤੇ ਗਏ ਹਨ ਉਸ ਬਾਰੇ ਵੀ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ । ਆਪਣੇ ਸੰਬੋਧਨ ਦੇ ਅੰਤ ਵਿੱਚ ਉਹਨਾਂ ਅੱਜ ਦੇ ਮੌਜੂਦਾ ਹਾਲਾਤਾਂ ਬਾਰੇ ਵੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਅੱਜ ਦੇ ਮੌਜੂਦਾ ਸਮੇਂ ਵਿੱਚ ਭਾਰਤੀ ਸੰਵਿਧਾਨ ਨਾਲ ਛੇੜ ਛਾੜ ਹੋ ਰਹੀ ਹੈ ਅਤੇ ਕੁਝ ਫਿਰਕੂ ਤਾਕਤਾਂ  ਤੋਂ ਸੰਵਿਧਾਨ ਨੂੰ ਖਤਰਾ ਪੈਦਾ ਹੋ ਗਿਆ ਹੈ ਇਸ ਲਈ  ਸਾਨੂੰ ਸਮੁੱਚੇ ਭਾਰਤ ਦੇ ਨਾਗਰਿਕਾਂ ਨੂੰ ਜਾਗਰੂਕ ਹੋਣ ਦੀ ਬਹੁਤ ਹੀ  ਜਿਆਦਾ ਜਰੂਰਤ ਹੈ । ਸਮਾਗਮ ਨੂੰ ਪੰਜਾਬ ਆੜਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਯਾਦਵਿੰਦ ਸਿੰਘ ਲਿਬੜਾ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਜਨਰਲ ਸਕੱਤਰ ਬਲਵੀਰ ਸਿੰਘ ਭੱਟੀ ਨੇ ਵੀ ਸੰਬੋਧਨ ਕੀਤਾ ਅਤੇ  ਸਕੂਲੀ ਬੱਚਿਆਂ ਨੂੰ ਅਹਿਮ  ਜਾਣਕਾਰੀ ਦਿੱਤੀ । ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੀ ਵਾਈਸ ਪ੍ਰਿੰਸੀਪਲ ਸ਼੍ਰੀਮਤੀ ਪਵਨਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਅਤੇ ਖਾਸ ਕਰਕੇ ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਖੰਨਾ ਦਾ ਧੰਨਵਾਦ ਕੀਤਾ ਜਿਨਾਂ ਨੇ ਭਾਰਤੀ ਸੰਵਿਧਾਨ ਬਾਰੇ ਬੱਚਿਆਂ ਨੂੰ ਬਹੁਤ ਹੀ ਵਡਮੁੱਲੀ ਜਾਣਕਾਰੀ ਦਿੱਤੀ । ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜ ਸਿੰਘ ਸੁਹਾਵੀ , ਸੀਨੀਅਰ ਮੀਤ ਪ੍ਰਧਾਨ ਪਾਲ ਸਿੰਘ ਕੈੜੇ , ਈਸ਼ਰ ਸਿੰਘ , ਮੇਜਰ ਸਿੰਘ ਮਹਿਮੀ , ਸੁਰਿੰਦਰ ਸਿੰਘ ਮਾਨੂੰਪੁਰ , ਸੰਤੋਖ ਸਿੰਘ ਫੋਰਮੈਨ , ਖੁਸ਼ੀ ਰਾਮ ਚੌਹਾਨ  , ਹਰਮਿੰਦਰ ਸਿੰਘ ਬਘੌਰ , ਸਰਵ ਮਨਦੀਪ ਸਿੰਘ  ਸੁਹਾਵੀ , ਬੇਅੰਤ ਸਿੰਘ ਕੌੜੀ , ਗੁਰਲਾਇਕ ਸਿੰਘ ਅਜਨੇਰ , ਰਕੇਸ਼ ਕੁਮਾਰ , ਗੁਰਦੀਪ ਸਿੰਘ , ਮਨਪ੍ਰੀਤ ਸਿੰਘ , ਮਨਵੀਰ ਕੌਰ , ਗੁਰਪ੍ਰੀਤ ਕੌਰ  , ਕਮਲਜੀਤ ਸਿੰਘ , ਲਖਵੀਰ ਸਿੰਘ , ਗੁਰਜੰਟ ਸਿੰਘ ਆਦਿ ਮੈਂਬਰ ਹਾਜਰ ਸਨ ਆਦਿ ਮੈਂਬਰ ਹਾਜ਼ਰ ਸਨ ।

Post a Comment

0 Comments
Post a Comment (0)
Back To Top