ਲੁਧਿਆਣਾ ਜੰਮੂ ਕਾਲੋਨੀ ਫੈਕਟਰੀ ਵਿੱਚ ਡਰੰਮ ਦੀ ਆਵਾਜ਼ ਆਉਣ ਕਾਰਨ ਮੁੱਹਲੇ ਦੇ ਲੋਕ ਕਾਫ਼ੀ ਪਰੇਸ਼ਾਨ ਸੀ। ਮੁਹੱਲਾ ਨਿਵਾਸੀ,ਜਦ ਫੈਕਟਰੀ ਵਿੱਚ ਡਰੰਮ ਦੀਆਵਾਜ਼ ਬੰਦ ਕਰਵਾਉਣ ਸਬੰਧੀ ਮਾਲਿਕ ਨੂੰ ਮਿਲੇ ਤਾਂ ਉਥੇ ਬਹਾਸਬਾਜ਼ੀ ਦੌਰਾਨ ਨੋਜਵਾਨ ਦੀ ਛਾਤੀ ਵਿੱਚ ਦਰਦ ਹੋਇਆ ਉਸ ਨੂੰ ਨਜ਼ਦੀਕ ਬਣੇ ਨਿੱਜੀ ਹਸਪਤਾਲ ਲੇ ਗਏ ਜਿੱਥੇ ਕਿ ਡਾਕਟਰ ਨੇ ਨੌਜਵਾਨ ਦੀ ਮੌਤ ਹੋਣ ਵਾਰੇ ਦਸਿਆ
ਲੁਧਿਆਨਾ ਵਿੱਚ ਦੇਰ ਰਾਤ ਪ੍ਰੀਤ ਪੈਲੇਸ ਦੇ ਪਿੱਛੇ ਬਣੀ ਜੰਮੂ ਕਾਲੋਨੀ ਵਿੱਚ ਦੇਰ ਰਾਤ ਨੋਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਗਲੀ ਨੰਬਰ 7 ਵਿੱਚ ਕੈਮੀਕਲ ਦੀ ਫੈਕਟਰੀ ਵਿੱਚ ਰੋਜ਼ ਸਵੇਰੇ 6 ਵਜੇ ਤੋਂ ਰਾਤ 12 ਵਜੇ ਤੱਕ ਕੈਮੀਕਲ ਫੈਕਟਰੀ ਚਲਾਈ ਜਾਂਦੀ ਹੈ। ਜਿੱਥੇ ਕਿ ਡਰੰਮ ਦੀ ਆਵਾਜ਼ ਬਹੁਤ ਜਿਆਦਾ ਹੋਣ ਕਰਕੇ ਓਹਨਾ
ਡਰੰਮ ਨੂੰ ਬੰਦ ਕਰਨ ਲਈ ਮੁੱਹਲੇ ਨਿਵਾਸੀਆਂ ਨੇ ਦੇਰ ਰਾਤ ਫੈਕਟਰੀ ਮਾਲਕ ਨੂੰ ਮਿਲਣ ਗਏ ਸੀ । ਪਹਿਲਾਂ ਵੀ ਕਈ ਵਾਰ ਫੈਕਟਰੀ ਮਾਲਕ ਨੂੰ ਰਾਤ ਦੇ ਸਮੇਂ ਫੈਕਟਰੀ ਬੰਦ ਕਰਨ ਲਈ ਬੇਨਤੀ ਕੀਤੀ ਸੀ ਰਾਤ ਵੀ ਉਹ ਫੈਕਟਰੀ ਮਾਲਕ ਨੂੰ ਬੇਟਣੀ ਕਰਨ ਗਏ ਪਰ ਉਸ ਮੋਕੇ
ਨੌਜਵਾਨ ਦੀ ਬਹਿਸਬਾਜੀ ਹੋਈ ਜਾਂਦੀ ਇਸ ਦੌਰਾਨ ਜਦ ਨੋਜਵਾਨ ਜ਼ੋਰ ਨਾਲ ਬੋਲ ਰਿਹਾ ਸੀ ਤਾਂ ਉਸ ਦੀ ਛਾਤੀ ਵਿਚ ਦਰਦ ਹੋਇਆ ਉਥੇ ਮਜੂਦ ਲੋਕ ਨੌਜਵਾਨ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਡਾਕਟਰਾਂ ਨੇ ਕਿਹਾ ਕਿ ਉਸਦੀ ਮੌਤ ਹੋ ਚੁੱਕੀ ਹੈ। ਮਰਨੇ ਵਾਲੇ ਨੋਜਵਾਨ ਦਾ ਨਾਮ ਵਿਪਨ ਵਰਮਾ ਹੈ। ਮਿਰਤਕ ਦਾ ਡੇਢ ਸਾਲ ਪਹਿਲਾਂ ਹੀ ਵਿਆਹ ਹੋਇਆ
ਵਿਪਨ ਦੇ ਪਿਤਾ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਦੇਰ ਰਾਤ ਨੂੰ ਜਦੋਂ ਫੈਕਟਰੀ ਵਿੱਚ ਚੱਲ ਰਹੇ ਡਰੰਮ ਨੂੰ ਬੰਦ ਕਰਵਾਉਣ ਲਈ ਸਾਰੇ ਮੁੱਹਲੇ ਦੇ ਲੋਕ ਇਕੱਠੇ ਹੋਏ
ਲੋਕਾਂ ਨੇ ਮਾਲਕ ਸਮਝਾਇਆ ਕਿ ਉਹ ਰਾਤ ਦੇ ਸਮੇਂ ਡਰੰਮ ਬੰਦ ਕਰ ਦਿਆ ਕਰਨ, ਰਾਤ ਨੂੰ ਸੌਣ ਸਮੇਂ ਮੁਸ਼ਕਿਲ ਆਉਂਦੀ ਹੈ, ਲੋਕ ਨਾਲ ਫੈਕਟਰੀ ਮਾਲਕ ਗੁੱਸੇ ਹੋਣ ਲੱਗਾ ਮਾਲਕ ਨੇ ਲੋਕਾਂ ਨਾਲ ਗਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ
ਉਨ੍ਹਾਂ ਦੇ ਬੇਟੇ ਬਿਪਨ ਦੀ ਫੈਕਟਰੀ ਮਾਲਕ ਤੋਂ ਬਹਿਸਬਾਜੀ ਹੋ ਰਹੀ ਸੀ। ਇਸ ਦੌਰਾਨ ਉਨ੍ਹਾਂ ਦੇ ਬੇਟੇ ਨੂੰ ਦਿਲ ਦਾ ਦੌਰਾ ਪਿਆ ਓਹਨਾ ਨੂੰ ਆਪਣੇ ਬੇਟੇ ਨੂੰ ਸਾਂਭਣ ਦਾ ਮੌਕਾ ਵੀ ਨਹੀਂ ਮਿਲਿਆ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਘਟਨਾ ਸਥਾਨ ਪਰ ਚੌਕੀ ਆਤਮ ਨਗਰ ਦੀ ਪੁਲਿਸ ਪਹੁੰਚੀ। ਬਿਪਨ ਦੀ ਮ੍ਰਿਤਕ ਦੇਹ ਦੇਰ ਰਾਤ ਸਿਵਿਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਹੈ। ਪੁਲਿਸ ਕੇਸ ਦੀ ਜਾਂਚ ਕਰ ਰਹੀ ਹੈ।
