ਲੁਧਿਆਣਾ 1 ਨਵੰਬਰ 2023-ਮਾਡਲ ਟਾਊਨ ਵਿੱਚ ਇਕ ਦਿਨ ਪਹਿਲਾਂ ਗੁਲਾਟੀ ਚੌਕ ਤੋਂ ਮਿੰਟਗੁਮਰੀ ਚੌਕ (ਬ੍ਰਾਂਡ ਰੋਡ) ਤੱਕ ਬਣਾਈ ਗਈ ਨਵੀਂ ਸੜਕ ਪਹਿਲਾਂ ਹੀ ਫੇਲ੍ਹ ਹੋ ਚੁੱਕੀ ਹੈ। ਸਕੂਟਰ 'ਤੇ ਥੋੜੀ ਜਿਹੀ ਬ੍ਰੇਕ ਲਗਾਉਣਾ ਜਾਂ ਪੈਰ ਦਾ ਥੋੜ੍ਹਾ ਜਿਹਾ ਰਗੜਨ ਨਾਲ ਹੀ ਸੜਕ ਉੱਪਰ ਪਾਈ ਬਜਰੀ ਖਿੱਲਰ ਰਹੀ ਹੈ। ਇਸ ਸੜਕ ਨੂੰ ਬਣਾਉਣ ਲਈ ਵਰਤੀ ਗਈ ਸਮੱਗਰੀ ਮਾਪ ਦੰਡਾਂ ਦੇ ਨਾਲ ਨਹੀਂ ਵਰਤੀ ਗਈ
ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਆਰੋਪ ਲਗਾਇਆ ਹਲਕੇ ਸਮਾਨ ਦੀ ਵਰਤੋਂ ਕੀਤੀ ਗਈ ਹੈ। ਲੋਕਾ ਦੇ ਪੈਸੇ ਦੀ ਬਰਬਾਦੀ ਹੋ ਰਹੀ ਹੈ। ਇਸ ਦਾ ਸੈਂਪਲ ਲੈ ਕੇ ਲੈਬ 'ਚ ਟੈਸਟ ਕਰਵਾਓ, ਸਾਰੀ ਸੱਚਾਈ ਸਾਹਮਣੇ ਆ ਜਾਵੇਗੀ ਓਹਨਾ ਨੇ ਕਿਹਾ ਕਿ ਸਰਕਾਰੀ ਖਜਾਨੇ ਨੂੰ ਵੀ ਚੂਨਾ ਲਾਇਆ ਜਾ ਰਿਹਾ ਹੈ।
ਬ੍ਰਾਂਡ ਰੋਡ ਦੁਕਾਨ ਵਾਲਿਆ ਨੇ ਦਸਿਆ ਕਿ ਕੁਝ ਘੰਟਿਆਂ ਵਿੱਚ ਹੀ ਸੜਕ ਦੀ ਬਜਰੀ ਬਹਾਰ ਨਿਕਲਣ ਲੱਗ ਗਈ ਹੈ। ਜੇ ਮੀਹ ਪਏ ਗਿਆ ਤਾਂ ਇਸ ਰੋਡ ਦਾ ਕਿ ਹਾਲ ਹੋਵੇਗਾ
ਇਸ ਮਾਮਲੇ ਵਿਚ ਸਬੰਧਿਤ ਵਿਭਾਗ ਦੇ ਅਧਿਕਾਰੀ ਕੁਝ ਵੀ ਕਹਿਣ ਲਈ ਤਿਆਰ ਨਹੀਂ ਹੋਏ
