ਸੁਖਪਾਲ ਖਹਿਰਾ ਨੂੰ ਨਸ਼ਾ ਤਸਕਰੀ ਮਾਮਲੇ 'ਚ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਉਸ ਨੂੰ ਜਲਾਲਾਬਾਦ ਦੀ 'ਜਲਾਲਾਬਾਦ ਕੋਰਟ' ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਨੇ ਕੱਲ੍ਹ ਸਰਕਾਰ ਦੀ ਰਿਵੀਜ਼ਨ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ। ਪੁਲਿਸ ਦੁਬਾਰਾ ਰਿਮਾਂਡ ਦੀ ਮੰਗ ਕਰੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡਰੱਗਜ਼ ਅਤੇ ਮਨੀ ਦੀ ਵਰਤੋਂ ਦੇ ਤੱਥਾਂ ਦੀ ਜਾਂਚ ਕੀਤੀ ਜਾ ਸਕਦੀ ਹੈ।
ਸੁੱਖਪਾਲ ਖਹਿਰਾ ਨੂੰ ਬੀਤੇ ਦਿਨੀ ਹਾਈ ਕੋਰਟ ਤੋਂ ਰਾਹਤ ਮਿਲੀ ਸੀ ਅਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ 24 ਘੰਟੇ ਵਿੱਚ ਜਵਾਬ ਦੀ ਮੰਗ ਕੀਤੀ ਸੀ। ਜਿਸਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਰਿਵੀਜ਼ਨ ਪਟੀਸ਼ਨ ਫਾਈਲ ਕੀਤੀ ਸੀ ਜਿਸਨੂੰ ਕੋਰਟ ਤੋਂ ਮਨਜ਼ੂਰੀ ਮਿਲ ਗਈ ਹੈ।

