ਪਟਿਆਲਾ ਦੇ ਸਨੌਰ ਵਿੱਚ ਇੱਕ ਮਜ਼ਦੂਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਖੂਬ ਲਾਲ ਵਾਸੀ ਮੁਜ਼ੱਫਰਪੁਰ, ਬਿਹਾਰ ਵਜੋਂ ਹੋਈ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਕਤਲ 'ਚ ਵਰਤੇ ਗਏ ਸਾਰੇ ਹਥਿਆਰ ਬਰਾਮਦ ਕਰ ਲਏ ਹਨ। SP ਸਿਟੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਨਰੇਸ਼ ਸਾਹਨੀ ਨੇ ਖੁਸ਼ ਲਾਲ ਦੀ ਲੜਕੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ। ਜਿਸ ਦੀ ਰੰਜਿਸ਼ ਕਾਰਨ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਲੱਕੜ ਦਾ ਡੰਡਾ ਅਤੇ ਇੱਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਹੈ।
13 ਅਕਤੂਬਰ ਦੀ ਸ਼ਾਮ ਨੂੰ ਖੂਬ ਲਾਲ ਨੇ ਨਰੇਸ਼ ਸਾਹਨੀ ਨੂੰ ਸ਼ਰਾਬ ਪਿਲਾਈ। ਜਦੋਂ ਨਰੇਸ਼ ਸ਼ਰਾਬੀ ਹੋ ਗਿਆ ਤਾਂ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਉਸ ਨੂੰ ਬੇਟੀ ਨਾਲ ਅਸ਼ਲੀਲ ਛੇੜਛਾੜ ਬਾਰੇ ਪੁੱਛਣ ਲੱਗਾ। ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ ਤਾਂ ਖੂਬ ਲਾਲ ਨੇ ਗੁੱਸੇ 'ਚ ਆ ਕੇ ਲੱਕੜ ਦੇ ਡੰਡੇ ਨਾਲ ਹਮਲਾ ਕਰਕੇ ਨਰੇਸ਼ ਸਾਹਨੀ ਦਾ ਕਤਲ ਕਰ ਦਿੱਤਾ।

