ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ 'ਸ਼ਹਿਨਾਈ' ਦੀ ਆਵਾਜ਼ ਸੁਣਾਈ ਦੇਵੇਗੀ। ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦਾ ਵਿਆਹ 7 ਦਸੰਬਰ ਨੂੰ ਤੈਅ ਕੀਤਾ ਗਿਆ ਹੈ। ਕਰੀਬ 4 ਮਹੀਨੇ ਪਹਿਲਾਂ ਸਿੱਧੂ ਨੇ ਆਪਣੀ ਨੂੰਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ। ਹੁਣ ਸਾਹਿ ਦੀ ਚਿੱਠੀ ਕੁੜੀ ਦੇ ਘਰੋਂ ਸਿੱਧੂ ਪਰਿਵਾਰ ਦੇ ਘਰ ਪਹੁੰਚ ਗਈ ਹੈ।
ਕੁੜੀ ਪਟਿਆਲਾ ਦੀ ਰਹਿਣ ਵਾਲੀ ਹੈ। ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਹੋਣ ਵਾਲੀ ਪਤਨੀ ਦਾ ਨਾਂ ਇਨਾਇਤ ਰੰਧਾਵਾ ਹੈ। ਸਿੱਧੂ ਨੇ ਆਪਣੇ ਬੇਟੇ ਦੀ ਮੰਗਣੀ ਗੰਗਾ ਦੇ ਕੰਢੇ ਰੱਖੀ ਸੀ। ਨਵਜੋਤ ਸਿੰਘ ਸਿੱਧੂ ਦੀ ਕੁੜਮਣੀ ਨੇ ਸਿੱਧੂ ਦੇ ਘਰ ਪਹੁੰਚ ਕੇ ਸਾਹਿ ਦੀ ਚਿੱਠੀ ਖੁਦ ਪੜ੍ਹ ਕੇ ਸੁਣਾਈ। ਕੁੜਮਣੀ ਨੇ ਸਮੇਂ ਸਿਰ ਪਹੁੰਚਣ ਦੀ ਗੱਲ ਕਹੀ।
ਇਸ ਦੌਰਾਨ ਦੋਵੇਂ ਪਰਿਵਾਰ ਕਾਫੀ ਖੁਸ਼ ਨਜ਼ਰ ਆਏ। ਸਿੱਧੂ ਨੇ ਇਹ ਵੀ ਪੁੱਛਿਆ ਕਿ ਬਰਾਤ ਕਾਰ ਵਿੱਚ ਲਿਆਂਦੀ ਜਾਵੇ ਜਾਂ ਘੋੜੇ ਤੇ।
ਇਨਾਇਤ ਦੀ ਗੱਲ ਕਰੀਏ ਤਾਂ ਉਹ ਪਟਿਆਲਾ ਦੀ ਰਹਿਣ ਵਾਲੀ ਹੈ। ਇਨਾਇਤ ਰੰਧਾਵਾ ਪਟਿਆਲੇ ਦੇ ਜਾਣੇ-ਪਛਾਣੇ ਨਾਮ ਮਨਿੰਦਰ ਰੰਧਾਵਾ ਦੀ ਬੇਟੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ।

