ਭਾਰਤੀਆਂ ਨੂੰ ਅਮਰੀਕਾ ਲਿਜਾ ਰਹੀ ਬੱਸ ਮੈਕਸੀਕੋ 'ਚ ਪਲਟੀ, 18 ਦੀ ਹੋਈ ਮੌਤ ਤੇ 27 ਜ਼ਖਮੀ
Saturday, October 07, 2023
0
ਮੈਕਸੀਕੋ ਦੇ ਦੱਖਣੀ ਹਿੱਸੇ ਵਿੱਚ ਸ਼ੁੱਕਰਵਾਰ ਨੂੰ ਸਵੇਰੇ ਇਕ ਵੱਡਾ ਹਾਦਸਾ ਹੋਇਆ ਹੈ। ਜਿੱਥੇ ਕਿ ਇੱਕ ਬੱਸ ਪਲਟਣ ਨਾਲ 18 ਭਾਰਤੀਆਂ ਦੀ ਮੌਤ ਹੋ ਗਈ ਹੈ ਅਤੇ 27 ਜ਼ਖਮੀ ਹੋ ਗਏ ਦਸੇ ਜਾ ਰਹੇ ਨੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਮੈਕਸੀਕੋ ਦੇ ਇੱਕ ਨਜ਼ਦੀਕੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਮੁਤਾਬਿਕ ਇਹ ਹਾਦਸਾ ਓਕਸਾਕਾ ਅਤੇ ਗੁਆਂਢੀ ਸੂਬੇ ਪੁਏਬਲਾ ਨੂੰ ਜੋੜਨ ਵਾਲੇ ਹਾਈਵੇਅ 'ਤੇ ਵਾਪਰਿਆ ਹੈ ਉਹਨਾਂ ਇਹ ਵੀ ਦੱਸਿਆ ਕਿ ਇਹ ਬੱਸ ਭਾਰਤੀਆਂ ਨੂੰ ਲੈ ਕੇ ਅਮਰੀਕਾ ਵੱਲ ਜਾ ਰਹੀ ਸੀ ਤੇ ਅਸੀਂ ਹਾਦਸੇ ਦੇ ਕਾਰਨਾਂ ਦਾ ਪਤਾ ਲੱਗਾ ਰਹੇ ਹਾਂ
Tags
Share to other apps
